JALANDHAR WEATHER

ਜੇਕਰ 9 ਤੱਕ ਪਰਚਾ ਰੱਦ ਨਾ ਹੋਇਆ ਤਾਂ ਮੁੱਖ ਮਾਰਗ ਉੱਪਰ ਕਰਾਂਗੇ ਚੱਕਾ ਜਾਮ- ਸ਼ੀਰਾ ਛੀਨੀਵਾਲ

ਮਹਿਲ ਕਲਾਂ, 24 ਜੁਲਾਈ (ਅਵਤਾਰ ਸਿੰਘ ਅਣਖੀ)-ਪਿੰਡ ਛੀਨੀਵਾਲ ਕਲਾਂ ਦੀ ਵਿਧਵਾ ਰਾਣੀ ਕੌਰ ਅਤੇ ਉਸ ਦੇ ਪੰਜ ਪਰਿਵਾਰਕ ਮੈਂਬਰਾਂ ਉਪਰ ਸਿਆਸੀ ਸ਼ਹਿ ਨਾਲ ਦਰਜ ਹੋਇਆ ਪਰਚਾ ਜੇਕਰ ਸਥਾਨਕ ਪੁਲਿਸ ਵਲੋਂ 9 ਅਗਸਤ ਤੱਕ ਰੱਦ ਨਾ ਹੋਇਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕਰਕੇ ਮਹਿਲ ਕਲਾਂ ਵਿਖੇ ਲੁਧਿਆਣਾ-ਬਠਿੰਡਾ ਮੁੱਖ ਮਾਰਗ ਦੀ ਆਵਾਜਾਈ ਅਣਮਿੱਥੇ ਸਮੇਂ ਲਈ ਮੁਕੰਮਲ ਠੱਪ ਕਰਕੇ ਸੂਬਾ ਸਰਕਾਰ, ਪੁਲਿਸ ਪ੍ਰਸ਼ਾਸਨ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਹ ਜਾਣਕਾਰੀ ਭਾਕਿਯੂ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਛੀਨੀਵਾਲ ਨੇ ਡਿਪਟੀ ਦਫ਼ਤਰ ਮਹਿਲ ਕਲਾਂ ਵਿਖੇ ਇਨਸਾਫ ਲਈ ਚੱਲ ਰਹੇ ਧਰਨੇ ਦੀ ਸਮਾਪਤੀ ਉਪਰੰਤ ਦਿੱਤੀ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ