JALANDHAR WEATHER

ਮੱਲਪੁਰ ਅੜਕਾਂ 'ਚ ਇਕੋ ਪਰਿਵਾਰ ਦੇ 3 ਜੀਆਂ ਵਲੋਂ ਖੁਦ/ਕੁਸ਼ੀ

ਨਵਾਂਸ਼ਹਿਰ/ ਮੱਲਪੁਰ ਅੜਕਾਂ, 24 ਜੁਲਾਈ (ਜਸਬੀਰ ਸਿੰਘ ਨੂਰਪੁਰ, ਮਨਜੀਤ ਸਿੰਘ ਜੱਬੋਵਾਲ)-ਪਿੰਡ ਮੱਲਪੁਰ ਅੜਕਾਂ ਵਿਖੇ ਘਰੇਲੂ ਕਲੇਸ਼ ਕਾਰਨ ਇਕ ਪਰਿਵਾਰ ਦੇ ਤਿੰਨ ਜੀਆਂ ਵਲੋਂ ਜ਼.ਹਿਰ ਖਾ ਕੇ ਆਤ.ਮ-ਹੱ.ਤਿਆ ਕਰ ਲਈ ਗਈ। ਜਾਣਕਾਰੀ ਅਨੁਸਾਰ ਪਿੰਡ ਮੱਲਪੁਰ ਅੜਕਾਂ ਦੀ ਸੋਨੀਆ ਰਾਣੀ ਪਹਿਲਾਂ ਆਪਣੀ 14 ਸਾਲਾ ਲੜਕੀ ਨੂੰ ਸਕੂਲ ਵਿਖੇ ਛੱਡ ਕੇ ਆਈ। ਉਸ ਤੋਂ ਬਾਅਦ ਘਰ ਵਿਚ ਕਿਸੇ ਕਲੇਸ਼ ਕਾਰਨ ਉਸ ਨੇ ਆਪਣੀ 16 ਸਾਲਾ ਲੜਕੀ ਮਨਪ੍ਰੀਤ ਨੂੰ ਖਾਣੇ ਵਿਚ ਜ਼.ਹਿਰੀ.ਲੀ ਚੀ.ਜ਼ ਦੇ ਦਿੱਤੀ ਅਤੇ ਆਪ ਵੀ ਜ਼.ਹਿਰ ਨਿ.ਗਲ ਲਈ। ਦੋਵਾਂ ਦੀ ਹਾਲਤ ਗੰਭੀਰ ਹੋਣ ’ਤੇ ਪਿੰਡ ਵਾਸੀਆਂ ਨੇ ਉਨ੍ਹਾਂ ਨੂੰ ਪ੍ਰਾਈਵੇਟ ਹਸਪਤਾਲ ’ਚ ਦਾਖਲ ਕਰਵਾਇਆ ਜਿਥੇ ਦੋਵਾਂ ਦੀ ਮੌਤ ਹੋ ਗਈ। ਇਸ ਤੋਂ ਬਾਅਦ ਸੋਨੀਆ ਦੇ ਪਤੀ ਅਵਤਾਰ ਸਿੰਘ ਪੁੱਤਰ ਸੰਤੋਸ਼ ਨੇ ਵੀ ਜ਼.ਹਿਰ ਖਾ ਲਿਆ, ਜਿਸ ਨੂੰ ਸਿਵਲ ਹਸਪਤਾਲ ਨਵਾਂਸ਼ਹਿਰ ਲਿਆਂਦਾ ਗਿਆ। ਜਿਥੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ। ਪਰਿਵਾਰ ਵਿਚ ਇਸ ਸਮੇਂ ਮ੍ਰਿਤਕ ਸੋਨੀਆ ਦੀ ਬੇਟੀ ਅਤੇ ਬਜ਼ੁਰਗ ਮਾਤਾ ਰਹਿ ਗਏ ਹਨ। ਲ.ੜਾਈ ਦਾ ਕਾਰਨ ਅਜੇ ਪਤਾ ਨਹੀਂ ਲੱਗ ਸਕਿਆ। ਪਿੰਡ ਵਾਸੀਆਂ ’ਚ ਤਿੰਨ ਮੌ.ਤ ਇਕੱਠੇ ਹੋਣ ’ਤੇ ਸੋਗ ਪਾਇਆ ਜਾ ਰਿਹਾ ਹੈ। ਲਾ.ਸ਼ਾਂ ਨੂੰ ਨਵਾਂਸ਼ਹਿਰ ਮੋਰਚਰੀ ’ਚ ਰੱਖ ਦਿੱਤਾ ਗਿਆ ਹੈ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ