ਕਾਰ ਹੇਠਾਂ ਆਉਣ ਕਾਰਨ ਬੱਚੀ ਦੀ ਮੌਤ
ਬਰਨਾਲਾ, 21 ਜਨਵਰੀ (ਨਰਿੰਦਰ ਅਰੋੜਾ)- ਅੱਜ ਬਰਨਾਲਾ ਵਿਖੇ ਇਕ ਢਾਈ ਸਾਲਾ ਬੱਚੀ ਦੀ ਕਾਰ ਹੇਠਾਂ ਆਉਣ ਕਾਰਨ ਮੌਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਬੱਚੀ ਅਚਾਨਕ ਕਾਰ ਦੇ ਸਾਹਮਣੇ ਆ ਗਈ, ਜਿਸ ਕਾਰਨ ਇਹ ਹਾਦਸਾ ਵਾਪਰ ਗਿਆ। ਬੱਚੀ ਆਪਣੇ ਮਾਤਾ ਪਿਤਾ ਨਾਲ ਚਰਚ ਵਿਖੇ ਆਈ ਹੋਈ ਸੀ। ਮਿ੍ਰਤਕ ਬੱਚੀ ਦੇ ਮਾਪਿਆਂ ਨੇ ਕਾਰ ਚਾਲਕ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਪੁਲਿਸ ਵਲੋਂ ਮੌਕੇ ’ਤੇ ਪੁੱਜ ਕੇ ਜਾਂਚ ਕੀਤੀ ਜਾ ਰਹੀ ਹੈ।
;
;
;
;
;
;
;