ਮਨੂ ਭਾਕਰ ਅਤੇ ਪੀ.ਆਰ. ਸ਼੍ਰੀਜੇਸ਼ ਨੂੰ ਮਿਲਿਆ ਸਪੋਰਟਸਟਾਰ ਏਸੇਸ ਅਵਾਰਡ 2025

ਮੁੰਬਈ (ਮਹਾਰਾਸ਼ਟਰ) , 18 ਫਰਵਰੀ: ਵੱਕਾਰੀ ਸਪੋਰਟਸਟਾਰ ਏਸੇਸ ਅਵਾਰਡਾਂ ਦਾ ਸੱਤਵਾਂ ਐਡੀਸ਼ਨ ਮੁੰਬਈ ਵਿਚ ਤਾਜ ਮਹਿਲ ਪੈਲੇਸ ਵਿਚ ਆਯੋਜਿਤ ਕੀਤਾ ਗਿਆ ਜਿਸ ਵਿਚ ਕੁਝ ਵੱਡੀਆਂ ਭਾਰਤੀ ਖੇਡ ਸ਼ਖਸੀਅਤਾਂ ਇਕ ਛੱਤ ਹੇਠ ਇਕੱਠੀਆਂ ਹੋਈਆਂ। ਭਾਰਤੀ ਖੇਡਾਂ ਲਈ ਇਕ ਸ਼ਾਨਦਾਰ ਰਾਤ ਵਿਚ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਪੱਧਰ 'ਤੇ ਉਨ੍ਹਾਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਲਈ ਵੱਖ-ਵੱਖ ਖੇਡਾਂ ਦੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਸ਼ਾਨਦਾਰ ਸਮਾਗਮ ਵਿਚ ਸਾਬਕਾ ਭਾਰਤੀ ਹਾਕੀ ਗੋਲਕੀਪਰ ਪੀ.ਆਰ. ਸ਼੍ਰੀਜੇਸ਼ ਨੂੰ ਸਪੋਰਟਸਟਾਰ ਆਫ ਦਿ ਈਅਰ (ਪੁਰਸ਼) ਅਤੇ ਪੈਰਿਸ ਓਲੰਪਿਕ ਡਬਲ ਮੈਡਲ ਜੇਤੂ ਮਨੂ ਭਾਕਰ ਨੂੰ ਉਲੰਪਿਕ ਖੇਡ (ਔਰਤ) ਵਿਚ ਸਪੋਰਟਸਟਾਰ ਆਫ ਦਿ ਈਅਰ (ਔਰਤ) ਅਤੇ ਸਪੋਰਟਸਵੂਮੈਨ ਆਫ ਦਿ ਈਅਰ ਵਜੋਂ ਸਨਮਾਨਿਤ ਕੀਤਾ ਗਿਆ।