ਨੌਜਵਾਨ ਲੜਕੇ ਲੜਕੀਆਂ ਨੇ ਰੰਗਾਂ ਦਾ ਤਿਉਹਾਰ ਮਨਾਇਆ

ਤਪਾ ਮੰਡੀ (ਬਰਨਾਲਾ) 14 ਮਾਰਚ (ਵਿਜੇ ਸ਼ਰਮਾ) - ਮਾਲਵਾ ਦੇ ਤਪਾ ਖੇਤਰ ਚ ਹੋਲੀ ਦਾ ਪਵਿੱਤਰ ਤਿਉਹਾਰ ਬੜੀ ਸ਼ਰਧਾ ਅਤੇ ਧੂਮ ਧਾਮ ਨਾਲ ਸੁੱਕੇ ਰੰਗਾਂ ਨਾਲ ਖੇਡ ਕੇ ਮਨਾਇਆ ਗਿਆ । ਇਸ ਮੌਕੇ ਨੌਜਵਾਨ ਲੜਕੇ ਲੜਕੀਆਂ ਵਲੋਂ ਇਕ ਦੂਜੇ ਦੇ ਘਰਾਂ ਵਿਚ ਜਾ ਕੇ ਗੁਲਾਲ ਖੇਡਿਆ ਗਿਆ ਅਤੇ ਡੀਜੇ ਲਾ ਕੇ ਭੰਗੜੇ ਪਾਏ ਗਏ। ਇਸ ਤੋਂ ਇਲਾਵਾ ਸ਼੍ਰੀ ਗੀਤਾ ਭਵਨ ਵਿਖੇ ਫੁੱਲਾਂ ਦੀ ਹੋਲੀ ਖੇਡੀ ਗਈ।