ਅਦਾਰਾ ਅਜੀਤ' ਨੇ ਹੜ੍ਹਾਂ ਨਾਲ ਪ੍ਰਭਾਵਿਤ ਹੋਏ ਮਕਾਨਾਂ ਦੇ ਮਾਲਕਾਂ ਨੂੰ ਵੰਡੇ 3 ਲੱਖ 40 ਹਜ਼ਾਰ ਦੇ ਚੈੱਕ
ਸੁਲਤਾਨਪੁਰ ਲੋਧੀ (ਕਪੂਰਥਲਾ), 27 ਦਸੰਬਰ (ਕੋਮਲ,ਲਾਡੀ, ਹੈਪੀ,ਝੰਡ, ਥਿੰਦ) - ਬੀਤੇ ਸਮੇਂ ਦੌਰਾਨ ਭਾਰੀ ਬਾਰਿਸ਼ਾਂ ਤੋਂ ਬਾਅਦ ਬਿਆਸ ਦਰਿਆ ਵਿਚ ਆਏ ਹੜ੍ਹ ਨਾਲ ਮੰਡ ਬਾਊਪੁਰ ਅਤੇ ਇਸ ਦੇ ਆਸ ਪਾਸ ਪਿੰਡਾਂ ਵਿਚ ਲੋਕਾਂ ਦੇ ਮਕਾਨਾਂ ਦਾ ਵੱਡਾ ਨੁਕਸਾਨ ਹੋਇਆ ਸੀ। ਹੜ੍ਹਾਂ ਨਾਲ ਲੋਕਾਂ ਦੇ ਨੁਕਸਾਨ ਨੂੰ ਦੇਖਦਿਆਂ ਅਦਾਰਾ ਅਜੀਤ' ਵਲੋਂ ਹੜ੍ਹ ਰਾਹਤ ਰਲੀਫ਼ ਮੁਹਿੰਮ ਸ਼ੁਰੂ ਕੀਤੀ ਗਈ ਸੀ, ਜਿਸ ਦੇ ਤਹਿਤ ਸਬ ਆਫਿਸ ਕਪੂਰਥਲਾ ਦੇ ਇੰਚਾਰਜ ਅਮਰਜੀਤ ਕੋਮਲ ਅਤੇ ਉਨ੍ਹਾਂ ਦੀ ਟੀਮ ਵਲੋਂ ਅੱਜ ਸੁਲਤਾਨਪੁਰ ਲੋਧੀ ਵਿਖੇ 17 ਪਰਿਵਾਰਾਂ ਨੂੰ 3 ਲੱਖ 40 ਰੁਪਏ ਦੇ ਚੈੱਕ ਮਕਾਨਾਂ ਦੀ ਰਿਪੇਅਰ ਵਾਸਤੇ ਵੰਡੇ ਗਏ।
ਇਸ ਮੌਕੇ ਅਦਾਰਾ ਅਜੀਤ ਦੀ ਟੀਮ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਮੰਡ ਖੇਤਰ ਦੇ ਕਿਸਾਨਾਂ ਨੂੰ ਰਾਸ਼ਨ, ਕੰਬਲ, ਪਸ਼ੂਆਂ ਦੀ ਫੀਡ,ਬੀਜ, ਯੂਰੀਆ ਖਾਦ ਵੰਡੇ ਜਾ ਚੁੱਕੇ ਹਨ।ਇਸ ਮੌਕੇ ਉਚੇਚੇ ਤੌਰ ਪਹੁੰਚੇ ਸਯੁੰਕਤ ਕਿਸਾਨ ਮੋਰਚੇ ਦੇ ਕਨਵੀਨਰ ਐਡਵੋਕੇਟ ਰਜਿੰਦਰ ਸਿੰਘ ਰਾਣਾ,ਸਾਬਕਾ ਚੇਅਰਮੈਨ ਸੁਰਜੀਤ ਸਿੰਘ ਢਿੱਲੋਂ, ਹਰਚਰਨ ਸਿੰਘ ਬੱਗਾ ਚੇਅਰਮੈਨ ਪੀ ਏ ਡੀ, ਜਗਜੀਤ ਸਿੰਘ ਚੰਦੀ,ਗੁਰਚਰਨ ਸਿੰਘ ਬਿੱਟੂ ਜੈਨਪੁਰ ਡਾਇਰੈਕਟਰ, ਕੁਲਦੀਪ ਸਿੰਘ ਬੂਲੇ ਜ਼ਿਲ੍ਹਾ ਪ੍ਰਧਾਨ ਐਸ ਸੀ ਵਿੰਗ, ਸਾਬਕਾ ਸਰਪੰਚ ਸੂਰਤ ਸਿੰਘ ਅਮਰਕੋਟ,ਲੈਕਚਰਾਰ ਬਲਦੇਵ ਸਿੰਘ ਟੀਟਾ, ਯਾਦਵਿੰਦਰ ਸਿੰਘ, ਨੰਬਰਦਾਰ ਜਤਿੰਦਰ ਸਿੰਘ ਜੱਜੀ, ਪਰਵਿੰਦਰ ਸਿੰਘ ਸੋਨੂੰ, ਪ੍ਰੈੱਸ ਕਲੱਬ ਦੇ ਜਨਰਲ ਸਕੱਤਰ ਲਕਸ਼ਮੀ ਨੰਦਨ, ਸਰਪੰਚ ਗੁਰਮੀਤ ਸਿੰਘ ਬਾਊਪੁਰ ਨੇ ਅਦਾਰਾ ਅਜੀਤ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਵਲੋਂ ਕੀਤਾ ਗਿਆ ਉਪਰਾਲਾ ਸ਼ਲਾਘਾਯੋਗ ਹੈ। ਉਨ੍ਹਾਂ ਨੇ ਕਿਹਾ ਕਿ ਅਦਾਰਾ ਅਜੀਤ ਨੇ ਜਦੋਂ ਵੀ ਪੰਜਾਬੀਆਂ ਤੇ ਕੋਈ ਮੁਸੀਬਤ ਆਈ ਹੈ ਜਾਂ ਕਿਸੇ ਨੇ ਧੱਕਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਡੱਟ ਕੇ ਪਹਿਰਾ ਦਿੱਤਾ ਹੈ।
;
;
;
;
;
;
;
;