JALANDHAR WEATHER

ਵਧੀਆ ਕੰਮ ਕਰਨ 'ਤੇ ਪੁਲਿਸ ਦਾ ਸ਼ਹਿਰ ਦੀਆਂ ਸੰਸਥਾਵਾਂ ਵਲੋਂ ਸਨਮਾਨ

ਤਪਾ ਮੰਡੀ (ਬਰਨਾਲਾ), 27 ਦਸੰਬਰ (ਵਿਜੇ ਸ਼ਰਮਾ) - ਪਿਛਲੇ ਦਿਨੀ ਤਪਾ ਅੰਦਰ ਹੋਈਆਂ ਵਾਰਦਾਤਾਂ ਨੂੰ ਲੈਕੇ ਸ਼ਹਿਰ ਵਾਸੀ ਕਾਫੀ ਸਹਿਮੇ ਹੋਏ ਸਨ ਅਤੇ ਲੁੱਟ ਖੋਹ ਕਰਨ ਵਾਲਿਆਂ ਨੇ ਸ਼ਹਿਰ ਅੰਦਰ ਕੁਝ ਵਿਅਕਤੀਆਂ ਨੂੰ ਜ਼ਖ਼ਮੀ ਕਰ ਦਿੱਤਾ ਜਿਸ ਦੇ ਰੋਸ ਵਜੋਂ ਤਪਾ ਮੰਡੀ ਕੁਝ ਘੰਟਿਆਂ ਲਈ ਬੰਦ ਵੀ ਰਹੀ। ਐਸਪੀਡੀ ਬਰਨਾਲਾ ਅਸ਼ੋਕ ਸ਼ਰਮਾ ਅਤੇ ਉਨ੍ਹਾਂ ਦੀ ਟੀਮ ਵਲੋਂ ਸ਼ਹਿਰ ਵਾਸੀਆਂ ਨੂੰ ਭਰੋਸਾ ਦਵਾਇਆ ਕਿ 24 ਘੰਟਿਆਂ ਦੇ ਅੰਦਰ ਅੰਦਰ ਲੁੱਟ ਖੋਹ ਕਰਨ ਵਾਲੇ ਲੁਟੇਰਿਆਂ ਨੂੰ ਕਾਬੂ ਕਰ ਲਿਆ ਜਾਵੇਗਾ।ਪੁਲਿਸ ਦੇ ਭਰੋਸੇ ਤੋਂ ਬਾਅਦ ਤਪਾ ਮੰਡੀ ਦੇ ਬਾਜ਼ਾਰ ਖੁੱਲ੍ਹ ਗਏ। ਪੁਲਿਸ ਨੇ ਮੁਸਤੈਦੀ ਦਿਖਾਉਂਦਿਆਂ ਹੋਏ ਕੁਝ ਘੰਟਿਆਂ ਵਿਚ ਹੀ ਲੁਟੇਰਿਆਂ ਨੂੰ ਕਾਬੂ ਕਰ ਲਿਆ । ਸ਼ਹਿਰ ਦੀਆਂ ਸੰਸਥਾਵਾਂ ਵਲੋਂ ਸ੍ਰੀ ਗੀਤਾ ਭਵਨ ਵਿਚ ਸਾਦਾ ਅਤੇ ਪ੍ਰਭਾਵਸ਼ਾਲੀ ਸਮਾਗਮ ਕਰਕੇ ਐਸਪੀਡੀ ਅਸ਼ੋਕ ਸ਼ਰਮਾ, ਡੀਐਸਪੀ ਗੁਰਪ੍ਰੀਤ ਸਿੰਘ ਸਿੱਧੂ ,ਥਾਣਾ ਇੰਚਾਰਜ ਸ਼ਰੀਫ ਖ਼ਾਨ ਅਤੇ ਸਿਟੀ ਇੰਚਾਰਜ ਕਰਮਜੀਤ ਸਿੰਘ ਦਾ ਸਨਮਾਨ ਕੀਤਾ ਗਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ