ਕਾਂਗਰਸ ਵਲੋਂ ਕਰਨਲ ਬਾਠ 'ਤੇ ਹਮਲੇ ਦੀ ਉੱਚ ਪੱਧਰੀ ਸੁਤੰਤਰ ਜਾਂਚ ਦੀ ਮੰਗ

ਨਵੀਂ ਦਿੱਲੀ, 23 ਮਾਰਚ - ਕਾਂਗਰਸ ਨੇ ਪਟਿਆਲਾ ਵਿਚ ਕਰਨਲ ਪੁਸ਼ਪਿੰਦਰ ਸਿੰਘ ਬਾਠ ਅਤੇ ਉਨ੍ਹਾਂ ਦੇ ਪੁੱਤਰ ਅੰਗਦ ਬਾਠ 'ਤੇ ਪੰਜਾਬ ਪੁਲਿਸ ਦੇ ਅਫ਼ਸਰਾਂ ਤੇ ਮੁਲਾਜ਼ਮਾਂ ਵਲੋਂ ਕੀਤੇ ਹਮਲੇ ਦੀ ਉੱਚ ਪੱਧਰੀ ਸੁਤੰਤਰ ਜਾਂਚ ਦੀ ਮੰਗ ਕੀਤੀ।ਏਆਈਸੀਸੀ ਦੇ ਸਾਬਕਾ ਸੈਨਿਕ ਵਿਭਾਗ ਦੇ ਚੇਅਰਮੈਨ ਕਰਨਲ ਰੋਹਿਤ ਚੌਧਰੀ ਅਤੇ ਏਆਈਸੀਸੀ ਸਕੱਤਰ ਅਤੇ ਸਹਿ-ਇੰਚਾਰਜ ਪੰਜਾਬ ਆਲੋਕ ਸ਼ਰਮਾ ਨੇ ਮੰਗ ਕੀਤੀ ਕਿ "ਸਾਰੇ ਦੋਸ਼ੀ ਪੁਲਿਸ ਮੁਲਾਜ਼ਮਾਂ ਨੂੰ ਬਰਖਾਸਤ ਕਰਕੇ ਸਲਾਖਾਂ ਪਿੱਛੇ ਸੁੱਟ ਦਿੱਤਾ ਜਾਵੇ"।