ਬਲੋਚ ਸਮੂਹ ਨੇ ਪਾਕਿਸਤਾਨੀ ਪੁਲਿਸ ਅਤੇ ਸੁਰੱਖਿਆ ਕਰਮਚਾਰੀਆਂ 'ਤੇ ਸ਼ਾਂਤਮਈ ਪ੍ਰਦਰਸ਼ਨਕਾਰੀਆਂ ਉੱਪਰ ਗੋਲੀਬਾਰੀ ਕਰਨ ਦੇ ਲਾਏ ਦੋਸ਼

ਲਾਸਬੇਲਾ (ਪਾਕਿਸਤਾਨ), 23 ਮਾਰਚ - ਪ੍ਰਮੁੱਖ ਬਲੋਚ ਮਨੁੱਖੀ ਅਧਿਕਾਰ ਸਮੂਹ ਬਲੋਚ ਯਾਕਜੇਹਤੀ ਕਮੇਟੀ (ਬੀ.ਵਾਈ.ਸੀ.) ਨੇ ਸਾਂਝਾ ਕੀਤਾ ਕਿ ਲਾਸਬੇਲਾ ਵਿਚ ਇਕ ਸ਼ਾਂਤਮਈ ਵਿਰੋਧ ਪ੍ਰਦਰਸ਼ਨ ਦੌਰਾਨ ਪੁਲਿਸ ਅਤੇ ਸੁਰੱਖਿਆ ਕਰਮਚਾਰੀਆਂ ਸ਼ਾਂਤਮਈ ਪ੍ਰਦਰਸ਼ਨਕਾਰੀਆਂ 'ਤੇ ਗੋਲੀਬਾਰੀ ਕੀਤੀ ਅਤੇ ਅੱਥਰੂ ਗੈਸ ਦੇ ਗੋਲੇ ਛੱਡੇ।ਸੋਸ਼ਲ ਮੀਡੀਆ 'ਤੇ ਇਕ ਪੋਸਟ ਵਿਚ, ਬੀ.ਵਾਈ.ਸੀ. ਨੇ ਪੁਲਿਸ ਅਤੇ ਸੁਰੱਖਿਆ ਕਰਮਚਾਰੀਆਂ ਦੁਆਰਾ ਕੀਤੀਆਂ ਗਈਆਂ ਕਾਰਵਾਈਆਂ ਦੇ ਵੇਰਵੇ ਸਾਂਝੇ ਕੀਤੇ।