JALANDHAR WEATHER

ਨਾਭਾ ਜੇਲ੍ਹ ’ਚੋਂ ਦੇਰ ਰਾਤ 132 ਕਿਸਾਨ ਹੋਏ ਰਿਹਾਅ

ਨਾਭਾ, (ਪਟਿਆਲਾ), 25 ਮਾਰਚ (ਜਗਨਾਰ ਸਿੰਘ ਦੁਲੱਦੀ)- ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਵਿਚ ਪਿਛਲੇ ਦਿਨਾਂ ਤੋਂ ਕਿਸਾਨੀ ਸੰਘਰਸ਼ ਨਾਲ ਸੰਬੰਧਿਤ ਕਰੀਬ 150 ਕਿਸਾਨ ਨਜ਼ਰਬੰਦ ਸਨ, ਜਿਨ੍ਹਾਂ ਨੂੰ 19 ਮਾਰਚ ਦੀ ਰਾਤ ਨੂੰ ਖਨੌਰੀ ਬਾਰਡਰ ਤੋਂ ਲਿਆ ਕੇ ਬੰਦ ਕੀਤਾ ਗਿਆ ਸੀ। ਇਨ੍ਹਾਂ 150 ਕਿਸਾਨਾਂ ’ਚੋਂ ਲੰਘੀ ਰਾਤ ਨੂੰ ਕਰੀਬ 10 ਵਜੇ 132 ਕਿਸਾਨਾਂ ਨੂੰ ਜੇਲ੍ਹ ’ਚੋਂ ਰਿਹਾਅ ਕਰ ਦਿੱਤਾ ਗਿਆ ਹੈ ਜਦੋਂ ਕਿ ਇਕ ਕਿਸਾਨ ਨੇ ਪਹਿਲਾਂ ਹੀ ਆਪਣੀ ਜ਼ਮਾਨਤ ਲੈ ਲਈ ਸੀ। ਨਵੀਂ ਜ਼ਿਲ੍ਹਾ ਜੇਲ੍ਹ ਨਾਭਾ ਚੋਂ ਰਿਹਾਅ ਕੀਤੇ ਗਏ 132 ਕਿਸਾਨ ਵੱਖ-ਵੱਖ ਜ਼ਿਲ੍ਹਿਆਂ ਨਾਲ ਸੰਬੰਧਿਤ ਹਨ। ਜੇਲ ਸੁਪਰਡੈਂਟ ਇੰਦਰਜੀਤ ਸਿੰਘ ਕਾਹਲੋਂ ਨੇ ਦੱਸਿਆ ਕਿ ਉਨ੍ਹਾਂ ਕੋਲ ਹੁਣ 17 ਕਿਸਾਨ ਹੀ ਨਜ਼ਰਬੰਦ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ