ਆਂਧਰਾ ਪ੍ਰਦੇਸ਼ ਹਾਦਸਾ: ਮੁੱਖ ਮੰਤਰੀ ਚੰਦਰਬਾਬੂ ਨਾਇਡੂ ਵਲੋਂ ਦੁੱਖ ਪ੍ਰਗਟ, ਮਾਲੀ ਮਦਦ ਦਾ ਕੀਤਾ ਐਲਾਨ
ਅਮਰਾਵਤੀ, 30 ਅਪ੍ਰੈਲ- ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐਨ. ਚੰਦਰਬਾਬੂ ਨਾਇਡੂ ਨੇ ਸਿਮਹਾਚਲਮ ਦੇ ਸ੍ਰੀ ਵਰਾਹ ਲਕਸ਼ਮੀ ਨਰਸਿਮਹਾ ਸਵਾਮੀ ਮੰਦਰ ਵਿਚ ਕੰਧ ਡਿੱਗਣ ਕਾਰਨ ਸ਼ਰਧਾਲੂਆਂ ਦੀ ਦੁਖਦਾਈ ਮੌਤ ’ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਮੁੱਖ ਮੰਤਰੀ ਨਾਇਡੂ ਨੇ ਕਿਹਾ ਕਿ ਅੱਧੀ ਰਾਤ ਨੂੰ ਭਾਰੀ ਬਾਰਿਸ਼ ਕਾਰਨ ਇਕ ਕੰਧ ਡਿੱਗ ਗਈ, ਜਿਸ ਕਾਰਨ ਕਈ ਜਾਨਾਂ ਚਲੀਆਂ ਗਈਆਂ। ਮੁੱਖ ਮੰਤਰੀ ਨਾਇਡੂ ਨੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਅਤੇ ਹਰੇਕ ਮਿ੍ਰਤਕ ਦੇ ਪਰਿਵਾਰ ਲਈ 25 ਲੱਖ ਰੁਪਏ ਦੇ ਮੁਆਵਜ਼ੇ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ, ਉਨ੍ਹਾਂ ਨੇ ਘਟਨਾ ਵਿਚ ਜ਼ਖਮੀਆਂ ਲਈ 3 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਾ ਵੀ ਐਲਾਨ ਕੀਤਾ ਹੈ।
;
;
;
;
;
;
;
;