JALANDHAR WEATHER

ਬੀ.ਐੱਸ.ਐਨ.ਐਲ. ਦਾ ਟਾਵਰ ਡਿੱਗਿਆ, ਜਾਨੀ ਨੁਕਸਾਨ ਤੋਂ ਬਚਾਅ

ਮੱਖੂ, (ਫ਼ਿਰੋਜ਼ਪੁਰ), 2 ਮਈ (ਵਰਿੰਦਰ ਮਨਚੰਦਾ)- ਬੀਤੀ ਰਾਤ ਆਏ ਤੇਜ਼ ਤੂਫ਼ਾਨ ਕਾਰਨ ਸੰਘਣੀ ਆਬਾਦੀ ’ਚ ਬਣੇ ਬੀ.ਐੱਸ.ਐਨ.ਐਲ. ਦੀ ਟੈਲੀਫ਼ੋਨ ਐਕਸਚੇਂਜ ਉਪਰ ਲੱਗਿਆ ਟਾਵਰ ਸਥਾਨਕ ਲੋਕਾਂ ਦੀਆਂ ਛੱਤਾਂ ’ਤੇ ਡਿੱਗ ਗਿਆ। ਇਸ ਦੌਰਾਨ ਲੋਕਾਂ ਦੀਆਂ ਛੱਤਾਂ ਦਾ ਕਾਫ਼ੀ ਨੁਕਸਾਨ ਹੋਇਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਟੈਲੀਫ਼ੋਨ ਵਿਭਾਗ ਦੇ ਸਾਬਕਾ ਅਧਿਕਾਰੀ ਜੁਗਰਾਜ ਸਿੰਘ ਨੇ ਦੱਸਿਆ ਕਿ ਉਸ ਦੀ ਉਪਰਲੀ ਬਿਲਡਿੰਗ ਜੋ ਐਕਸਚੇਂਜ ਦੇ ਨਾਲ ਬਣੀ ਹੋਈ ਹੈ, ਜਿਸ ’ਤੇ ਟਾਵਰ ਡਿੱਗਣ ਕਾਰਨ ਉਸ ਦਾ 8 ਤੋਂ 10 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਇਸ ਦੇ ਨਾਲ ਹੀ ਇਕ ਹੋਰ ਘਰ ਦੇ ਮਾਲਕ ਸੋਨੂੰ ਨੇ ਵੀ ਦੱਸਿਆ ਕਿ ਉਸ ਦੀ ਛੱਤ ਦਾ ਵੀ ਕਾਫ਼ੀ ਨੁਕਸਾਨ ਹੋਇਆ ਹੈ। ਇੱਥੇ ਦੱਸਣਯੋਗ ਹੈ ਕਿ ਬੀ.ਐੱਸ.ਐਨ.ਐਲ. ਦਾ ਇਹ ਟਾਵਰ ਕਾਫ਼ੀ ਉਚਾ ਸੀ ਅਤੇ ਸੰਘਣੀ ਆਬਾਦੀ ’ਚ ਲੱਗਾ ਹੋਇਆ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ