ਵੱਡੇ ਡਰੱਗ ਕਾਰਟੇਲ ਦਾ ਪਰਦਾਫਾਸ਼; 547 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਜ਼ਬਤ

ਨਵੀ ਦਿੱਲੀ , 2 ਮਈ - ਨਾਰਕੋਟਿਕਸ ਕੰਟਰੋਲ ਬਿਊਰੋ ਨੇ ਚਾਰ ਮਹੀਨਿਆਂ ਦੀ ਲੰਬੀ ਕਾਰਵਾਈ ਵਿਚ 547 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਜ਼ਬਤ ਕੀਤੇ ਹਨ ਅਤੇ 15 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਨੇ ਪੰਜਾਬ, ਉੱਤਰਾਖੰਡ, ਹਿਮਾਚਲ ਪ੍ਰਦੇਸ਼ ਅਤੇ ਦਿੱਲੀ ਵਿਚ ਇਕ ਵੱਡੇ ਡਰੱਗ ਡਾਇਵਰਸ਼ਨ ਰੈਕੇਟ ਦਾ ਪਰਦਾਫਾਸ਼ ਕੀਤਾ ਹੈ । ਇਸ ਕਾਰਵਾਈ ਦੇ ਨਤੀਜੇ ਵਜੋਂ 1.42 ਕਰੋੜ ਤੋਂ ਵੱਧ ਟ੍ਰਾਮਾਡੋਲ ਅਤੇ ਅਲਪ੍ਰਾਜ਼ੋਲਮ ਗੋਲੀਆਂ, 2.9 ਕਿਲੋਗ੍ਰਾਮ ਟ੍ਰਾਮਾਡੋਲ ਪਾਊਡਰ, ਅਤੇ ਕੋਡੀਨ-ਅਧਾਰਤ ਖੰਘ ਦੀ ਸ਼ਰਬਤ ਦੀਆਂ 9 ਲੱਖ ਤੋਂ ਵੱਧ ਬੋਤਲਾਂ ਜ਼ਬਤ ਕੀਤੀਆਂ ਗਈਆਂ।