ਕਾਂਗਰਸ ਹੱਥੋਂ ਬਠਿੰਡਾ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਦੀ ਕੁਰਸੀ ਖੁੱਸੀ
ਬਠਿੰਡਾ, 2 ਮਈ (ਅੰਮ੍ਰਿਤਪਾਲ ਸਿੰਘ ਵਲਾਣ)- ਬਠਿੰਡਾ ਨਗਰ ਨਿਗਮ ਦੇ ਮੇਅਰ ਤੇ ਡਿਪਟੀ ਮੇਅਰ ਮਗਰੋਂ ਕਾਂਗਰਸ ਪਾਰਟੀ ਹੱਥੋਂ ਸੀਨੀਅਰ ਡਿਪਟੀ ਮੇਅਰ ਦੀ ਕੁਰਸੀ ਵੀ ਖੁੱਸ ਗਈ ਹੈ। ਅੱਜ ਨਿਗਮ ਦੇ ਜਨਰਲ ਹਾਊਸ ਦੀ ਮੀਟਿੰਗ ਦੌਰਾਨ ਹਾਜ਼ਰ ਹੋਏ 40 ਕੌਸਲਰਾਂ ਵਿਚੋਂ 30 ਕੌਸਲਰਾਂ ਨੇ ਕਾਂਗਰਸ ਨਾਲ ਸੰਬੰਧਿਤ ਸੀਨੀਅਰ ਡਿਪਟੀ ਮੇਅਰ ਅਸ਼ੋਕ ਕੁਮਾਰ ਵਿਰੁੱਧ ਹੱਥ ਖੜੇ ਕਰਕੇ ਬੇ-ਭਰੋਸਗੀ ਜਤਾਈ ਹੈ। ਦੱਸਣਯੋਗ ਹੈ ਕਿ ਪਿਛਲੇ ਦਿਨੀਂ 34 ਕੌਸਲਰਾਂ ਨੇ ਸੀਨੀਅਰ ਡਿਪਟੀ ਮੇਅਰ ਵਿਰੁੱਧ ਬੇਭਰੋਸਗੀ ਮਤਾ ਲਿਆਂਦਾ ਸੀ, ਜਿਸ ਉਪਰ ਹੋਈ ਵੋਟਿੰਗ ਦੌਰਾਨ ‘ਆਪ’ ਦੇ ਮੇਅਰ ਪਦਮਜੀਤ ਸਿੰਘ ਮਹਿਤਾ ਧੜੇ ਨੇ ਬਾਜ਼ੀ ਮਾਰੀ ਹੈ।