ਲਾਰੈਂਸ ਬਿਸ਼ਨੋਈ ਇੰਟਰਵਿਊ ਮਾਮਲੇ 'ਚ ਪੌਲੀਗ੍ਰਾਫ਼ ਟੈਸਟ ਨਾਲ ਅਸਹਿਮਤ ਹੋਏ ਪੁਲਿਸ ਮੁਲਾਜ਼ਮ, ਕੱਲ੍ਹ ਹੋਵੇਗੀ ਹਾਈਕੋਰਟ 'ਚ ਸੁਣਵਾਈ
ਚੰਡੀਗੜ੍ਹ, 2 ਮਈ (ਕਪਲ ਵਧਵਾ)-ਗੈਂਗਸਟਰ ਲਾਰੈਂਸ ਬਿਸ਼ਨੋਈ ਇੰਟਰਵਿਊ ਮਾਮਲੇ ਵਿਚ ਗਵਾਹ ਵਜੋਂ ਨਾਮਜ਼ਦ ਪੁਲਿਸ ਮੁਲਾਜ਼ਮਾਂ ਨੇ ਪੌਲੀਗ੍ਰਾਫ਼ ਟੈਸਟ ਨਾ ਕਰਵਾਏ ਜਾਣ ਲਈ ਹਾਈਕੋਰਟ ਵਿਖੇ ਪਟੀਸ਼ਨ ਦਾਇਰ ਕੀਤੀ ਹੈ। ਜਾਣਕਾਰੀ ਦਿੰਦਿਆ ਕਾਂਸਟੇਬਲ ਸਿਮਰਨਜੀਤ ਸਿੰਘ ਅਤੇ ਹੋਰਨਾਂ ਮੁਲਜ਼ਮਾਂ ਦੇ ਵਕੀਲ ਦਮਨਬੀਰ ਸਿੰਘ ਸੋਬਤੀ ਅਤੇ ਵਕੀਲ ਸੁਲਤਾਨ ਸਿੰਘ ਸੰਘਾ ਨੇ ਦੱਸਿਆ ਕਿ ਉਨ੍ਹਾਂ ਮੁਵਕੀਲ਼ ਪੁਲਿਸ ਮੁਲਾਜ਼ਮਾਂ ਤੇ ਉੱਚ ਅਧਿਕਾਰੀਆਂ ਵਲੋਂ ਵਾਧੂ ਦਬਾਅ ਬਣਾ ਕੇ ਪੌਲੀਗ੍ਰਾਫ਼ ਟੈਸਟ ਦੇਣ ਲਈ ਸਹਿਮਤੀ ਲਈ ਸੀ ਅਤੇ ਇਸ ਪ੍ਰਕਿਰਿਆ ਨੂੰ ਕਿਸੇ ਉਤੇ ਥੋਪਿਆ ਨਹੀਂ ਜਾ ਸਕਦਾ, ਇਸ ਲਈ ਉਨ੍ਹਾਂ ਹਾਈਕੋਰਟ ਦਾ ਰੁਖ ਕੀਤਾ ਹੈ। ਇਸ ਮਾਮਲੇ ਉਤੇ ਹਾਈਕੋਰਟ ਵਲੋਂ ਸੰਭਾਵੀ ਤੌਰ ਉਤੇ ਆਉਣ ਵਾਲੇ ਕੱਲ੍ਹ ਦਿਨ ਸ਼ਨਿੱਚਰਵਾਰ ਨੂੰ ਸੁਣਵਾਈ ਕੀਤੀ ਜਾ ਸਕਦੀ ਹੈ।