JALANDHAR WEATHER

ਕਾਰਗਿਲ ਸ਼ਹੀਦ ਦਰਸ਼ਨ ਸਿੰਘ ਸ਼ੇਰੋਂ ਦੇ ਮਾਤਾ ਦਾ ਦਿਹਾਂਤ

ਲੌਂਗੋਵਾਲ, 2 ਮਈ (ਵਿਨੋਦ ਸ਼ਰਮਾ)-ਕਾਰਗਿਲ ਸ਼ਹੀਦ ਦਰਸ਼ਨ ਸਿੰਘ ਸ਼ੇਰੋਂ ਦੇ ਮਾਤਾ ਸੁਖਵਿੰਦਰ ਕੌਰ (78 ਸਾਲ) ਅਕਾਲ ਚਲਾਣਾ ਕਰ ਗਏ ਹਨ। ਉਹ ਜ਼ਿਲ੍ਹਾ ਰੋਜ਼ਗਾਰ ਅਫਸਰ ਮਾਨਸਾ ਰਵਿੰਦਰ ਸਿੰਘ ਅਤੇ ਗੁਰਮੀਤ ਸਿੰਘ ਦੇ ਵੀ ਮਾਤਾ ਜੀ ਸਨ। ਉਹ ਪਿਛਲੇ ਕੁਝ ਦਿਨਾਂ ਤੋਂ ਮੁਹਾਲੀ ਦੇ ਸੋਹਾਣਾ ਹਸਪਤਾਲ ਵਿਚ ਦਾਖਲ ਸਨ ਜਿਥੇ ਅੱਜ ਸਵੇਰੇ 7 ਵਜੇ ਆਖਰੀ ਸਾਹ ਲਏ। ਅੱਜ ਉਨ੍ਹਾਂ ਦਾ ਅੰਤਿਮ ਸੰਸਕਾਰ ਜੱਦੀ ਪਿੰਡ ਸ਼ੇਰੋਂ (ਸੰਗਰੂਰ) ਵਿਖੇ ਕਰ ਦਿੱਤਾ ਗਿਆ। ਉਨ੍ਹਾਂ ਦੇ ਅਕਾਲ ਚਲਾਣੇ ਉਤੇ ਕੈਬਨਿਟ ਮੰਤਰੀ ਅਮਨ ਅਰੋੜਾ ਸਮੇਤ ਵੱਖ-ਵੱਖ ਰਾਜਨੀਤਕ, ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਦੇ ਆਗੂ ਸਾਹਿਬਾਨ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ