ਅਪ੍ਰੈਲ ਵਿਚ ਜੀਐਸਟੀ ਕੂਲੈਕਸ਼ਨ 2654 ਕਰੋੜ 'ਤੇ ਪਹੁੰਚੀ -ਹਰਪਾਲ ਸਿੰਘ ਚੀਮਾ

ਸੰਗਰੂਰ, 3 ਮਈ (ਧੀਰਜ ਪਸ਼ੋਰੀਆ) - ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਹੈ ਕਿ ਅਪ੍ਰੈਲ 2025 ਵਿਚ ਸੂਬੇ ਵਿਚ 2654 ਕਰੋੜ ਰੁਪਏ ਦੀ ਜੀਐਸਟੀ ਕੁਲੈਕਸ਼ਨ ਹੋਈ ਹੈ ਜੋ ਹੁਣ ਤੱਕ ਦੀ ਸਭ ਤੋਂ ਵੱਧ ਕੁਲੈਕਸ਼ਨ ਹੈ ।ਉਨ੍ਹਾਂ ਦੱਸਿਆ ਕਿ ਇਹ ਮਾਰਚ 2025 ਤੋਂ 30.93 ਪ੍ਰਤੀਸ਼ਤ ਅਤੇ ਅਪ੍ਰੈਲ 2024 ਤੋਂ 19.77 ਪ੍ਰਤੀਸ਼ਤ ਵੱਧ ਹੈ।ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਵਲੋਂ ਟੈਕਸ ਚੋਰੀ ਦੇ ਸਾਰੇ ਰਸਤੇ ਬੰਦ ਕੀਤੇ ਜਾ ਰਹੇ ਹਨ, ਜਿਸ ਸਦਕਾ ਟੈਕਸ ਕੁਲੈਕਸ਼ਨ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ । ਇਹ ਪੈਸਾ ਸੂਬੇ ਦੇ ਵਿਕਾਸ ਅਤੇ ਲੋਕ ਭਲਾਈ ਤੇ ਖ਼ਰਚਿਆ ਜਾ ਰਿਹਾ ਹੈ ।