JALANDHAR WEATHER

ਰਾਏਕੋਟ ਪ੍ਰਸ਼ਾਸਨ ਨੇ ਐਕਸਪ੍ਰੈਸ ਹਾਈਵੇ ਲਈ ਤਿੰਨ ਏਕੜ ਜਮੀਨ ਕੀਤੀ ਐਕਵਾਇਰ

 ਰਾਏਕੋਟ (ਲੁਧਿਆਣਾ), 4 ਮਈ (ਸੁਸ਼ੀਲ-ਬਲਵਿੰਦਰ ਸਿੰਘ ਲਿੱਤਰ) - ਭਾਰਤ ਮਾਲਾ ਪ੍ਰੋਜੈਕਟ ਤਹਿਤ ਰਾਏਕੋਟ ਨੇੜਲੇ ਕੁਝ ਪਿੰਡਾਂ ਵਿਚੋਂ ਨਿਕਲਣ ਵਾਲੇ ਐਕਸਪ੍ਰੈਸ ਹਾਈਵੇ ਲਈ ਅੱਜ ਰਾਏਕੋਟ ਪ੍ਰਸ਼ਾਸਨ ਵਲੋਂ ਅੱਜ ਤੜਕਸਾਰ ਐਸਡੀਐਮ ਗੁਰਬੀਰ ਸਿੰਘ ਕੋਹਲੀ ਦੀ ਅਗਵਾਈ ਹੇਠ ਪਿੰਡ ਰਾਮਗੜ੍ਹ ਸਿਵੀਆ ਨੇੜੇ ਕਰੀਬ ਤਿੰਨ ਏਕੜ ਜਮੀਨ ਐਕਵਾਇਰ ਕਰ ਲਈ ਗਈ। ਇਸ ਮੌਕੇ ਪ੍ਰਸ਼ਾਸਨ ਵਲੋਂ ਕਿਸਾਨ ਜਥੇਬੰਦੀਆਂ ਦੇ ਵਿਰੋਧ ਨੂੰ ਮਦੇਨਜ਼ਰ ਰੱਖਦੇ ਹੋਏ ਇਹਤਿਆਤ ਵਜੋਂ ਵੱਡੀ ਗਿਣਤੀ ਵਿਚ ਸੁਰੱਖਿਆ ਬਲ ਤਾiਨਾਤ ਕੀਤੇ ਗਏ ਸਨ। ਐਸਡੀਐਮ ਗੁਰਬੀਰ ਸਿੰਘ ਕੋਹਲੀ ਨੇ ਕਿਹਾ ਕਿ ਅੱਜ ਮਾਣਯੋਗ ਹਾਈਕੋਰਟ ਦੇ ਹੁਕਮਾਂ ਤਹਿਤ ਪਿੰਡ ਰਾਮਗੜ੍ਹ ਸਿਵੀਆ ਨੇੜੇ 2.9 ਏਕੜ ਜਮੀਨ ਐਕਵਾਇਰ ਕਰਨ ਦਾ ਕੰਮ ਸ਼ਾਂਤੀ ਪੂਰਵਕ ਸੰਪੰਨ ਹੋ ਗਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ