ਮੈਂ ਭਾਰਤ ਤੇ ਪਾਕਿਸਤਾਨ ਵਿਚਕਾਰ ਸਥਿਤੀ ’ਤੇ ਹਾਂ ਚਿੰਤਤ- ਪ੍ਰਧਾਨ ਸੰਯੁਕਤ ਰਾਸ਼ਟਰ ਜਰਨਲ ਅਸੈਂਬਲੀ

ਵਾਸ਼ਿੰਗਟਨ, 8 ਮਈ- ਸੰਯੁਕਤ ਰਾਸ਼ਟਰ ਜਰਨਲ ਅਸੈਂਬਲੀ ਦੇ ਪ੍ਰਧਾਨ ਫਿਲੇਮੋਨ ਯਾਂਗ ਨੇ ਭਾਰਤ ਤੇ ਪਾਕਿਸਤਾਨ ਵਿਚਕਾਰ ਸਥਿਤੀ ’ਤੇ ਕਿਹਾ ਕਿ ਮੈਂ ਭਾਰਤ ਅਤੇ ਪਾਕਿਸਤਾਨ ਵਿਚਕਾਰ ਵਧਦੀ ਦੁਸ਼ਮਣੀ ਬਾਰੇ ਬਹੁਤ ਚਿੰਤਤ ਹਾਂ। ਮੈਂ ਦੋਵਾਂ ਧਿਰਾਂ ਨੂੰ ਵੱਧ ਤੋਂ ਵੱਧ ਸੰਜਮ ਵਰਤਣ ਅਤੇ ਤੁਰੰਤ ਤਣਾਅ ਘਟਾਉਣ ਦਾ ਸੱਦਾ ਦਿੰਦਾ ਹਾਂ। ਮੈਂ ਸਾਰੇ ਅੱਤਵਾਦੀ ਹਮਲਿਆਂ ਅਤੇ ਨਾਗਰਿਕਾਂ ਅਤੇ ਬੁਨਿਆਦੀ ਢਾਂਚੇ ਵਿਰੁੱਧ ਹਮਲਿਆਂ ਦੀ ਨਿੰਦਾ ਦੁਹਰਾਉਂਦਾ ਹਾਂ। ਉਨ੍ਹਾਂ ਕਿਹਾ ਕਿ ਮੇਰਾ ਦ੍ਰਿੜਤਾ ਨਾਲ ਮੰਨਣਾ ਹੈ ਕਿ ਸੰਯੁਕਤ ਰਾਸ਼ਟਰ ਚਾਰਟਰ ਅਤੇ ਅੰਤਰਰਾਸ਼ਟਰੀ ਕਾਨੂੰਨ ਦੇ ਅਨੁਸਾਰ ਗੱਲਬਾਤ ਅਤੇ ਕੂਟਨੀਤਕ ਹੱਲ ਹੀ ਮਤਭੇਦਾਂ ਨੂੰ ਹੱਲ ਕਰਨ ਅਤੇ ਸਥਾਈ ਸ਼ਾਂਤੀ ਅਤੇ ਸਥਿਰਤਾ ਪ੍ਰਾਪਤ ਕਰਨ ਦੇ ਇਕੋ ਇਕ ਤਰੀਕੇ ਹਨ।