JALANDHAR WEATHER

ਮੀਂਹ ਕਾਰਨ ਖੁੱਲ੍ਹੇ ਅਸਮਾਨ ਹੇਠ ਪਈਆਂ ਹਜ਼ਾਰਾਂ ਕਣਕ ਦੀਆਂ ਬੋਰੀਆਂ ਹੋ ਰਹੀਆਂ ਖ਼ਰਾਬ

ਬਰਨਾਲਾ, 8 ਮਈ (ਗੁਰਪ੍ਰੀਤ ਸਿੰਘ ਲਾਡੀ)- ਜ਼ਿਲ੍ਹਾ ਬਰਨਾਲਾ ਵਿਚ ਲਿਫਟਿੰਗ ਦੀ ਢਿੱਲੀ ਰਫਤਾਰ ਕਾਰਨ ਅਨਾਜ ਮੰਡੀਆਂ ਵਿਚ ਖੁੱਲ੍ਹੇ ਅਸਮਾਨ ਹੇਠ ਪਈਆਂ ਹਜ਼ਾਰਾਂ ਕਣਕ ਦੀਆਂ ਬੋਰੀਆਂ ਭਿੱਜ ਰਹੀਆਂ ਹਨ। ਸ਼ਹਿਰ ਬਰਨਾਲਾ ਵਿਚ ਅੱਜ ਦੁਪਹਿਰ ਸਮੇਂ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ ਅਤੇ ਅਨਾਜ ਮੰਡੀ ਵਿਚ ਬਿਨ੍ਹਾਂ ਢਕੇ ਪਈਆਂ ਹਜ਼ਾਰਾਂ ਕਣਕ ਦੀਆਂ ਬੋਰੀਆਂ ਮੀਂਹ ਵਿਚ ਭਿੱਜ ਕੇ ਖਰਾਬ ਹੋ ਰਹੀਆਂ ਹਨ। ਪਤਾ ਲੱਗਾ ਹੈ ਕਿ ਜ਼ਿਲ੍ਹਾ ਬਰਨਾਲਾ ਦੀਆਂ ਮੰਡੀਆਂ ਵਿਚੋਂ ਅਜੇ 70 ਹਜ਼ਾਰ ਟਨ ਤੋਂ ਵਧੇਰੇ ਕਣਕ ਦੀ ਫ਼ਸਲ ਲਿਫ਼ਟਿੰਗ ਹੋਣ ਲਈ ਪਈ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ