ਵਿਦੇਸ਼ ਮੰਤਰੀ ਜੈਸ਼ੰਕਰ ਨੇ ਅਮਰੀਕੀ ਸਕੱਤਰ ਮਾਰਕੋ ਰੂਬੀਓ ਨਾਲ ਕੀਤੀ ਗੱਲ

ਨਵੀਂ ਦਿੱਲੀ ,8 ਮਈ - ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ ਨੇ ਟਵੀਟ ਕਰਦਿਆਂ ਕਿਹਾ ਹੈ ਅੱਜ ਸ਼ਾਮ ਅਮਰੀਕੀ ਸਕੱਤਰ ਮਾਰਕੋ ਰੂਬੀਓ ਨਾਲ ਗੱਲ ਕੀਤੀ। ਅੱਤਵਾਦ ਵਿਰੁੱਧ ਲੜਾਈ ਵਿਚ ਭਾਰਤ ਨਾਲ ਕੰਮ ਕਰਨ ਦੀ ਅਮਰੀਕਾ ਦੀ ਵਚਨਬੱਧਤਾ ਦੀ ਦਿਲੋਂ ਕਦਰ ਕਰਦਾ ਹਾਂ। ਸਰਹੱਦ ਪਾਰ ਅੱਤਵਾਦ ਪ੍ਰਤੀ ਭਾਰਤ ਦੇ ਨਿਸ਼ਾਨਾਬੱਧ ਅਤੇ ਮਾਪੇ ਗਏ ਜਵਾਬ ਨੂੰ ਉਜਾਗਰ ਕੀਤਾ। ਤਣਾਅ ਵਧਾਉਣ ਦੀਆਂ ਕਿਸੇ ਵੀ ਕੋਸ਼ਿਸ਼ ਦਾ ਦ੍ਰਿੜਤਾ ਨਾਲ ਮੁਕਾਬਲਾ ਕੀਤਾ ਜਾਵੇਗਾ।