ਪਠਾਨਕੋਟ ਦੇ ਜੰਡਵਾਲ ਵਿਖੇ ਹਮਲੇ ਦੀ ਖ਼ਬਰ ਝੂਠੀ
ਪਠਾਨਕੋਟ ,9 ਮਈ ( ਸੰਧੂ ) : ਭਾਰਤ-ਪਾਕਿਸਤਾਨ ਤਣਾਅ ਦੇ ਵਿਚਕਾਰ, ਕੁਝ ਨਿੱਜੀ ਚੈਨਲ ਪਠਾਨਕੋਟ ਦੇ ਜੰਡਵਾਲ ਵਿਚ ਫ਼ਿਦਾਈਨ ਹਮਲੇ ਦੀਆਂ ਖ਼ਬਰਾਂ ਦਿਖਾ ਰਹੇ ਸਨ, ਜਿਸ ਦਾ ਪਠਾਨਕੋਟ ਪੁਲਿਸ ਅਧਿਕਾਰੀ ਨੇ ਖੰਡਨ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਪਠਾਨਕੋਟ ਦੇ ਜੰਡਵਾਲ ਵਿਚ ਕਿਸੇ ਵੀ ਤਰ੍ਹਾਂ ਦਾ ਕੋਈ ਫ਼ਿਦਾਈਨ ਹਮਲਾ ਨਹੀਂ ਹੋਇਆ। ਇਹ ਖ਼ਬਰ ਝੂਠੀ ਹੈ। ਪੁਲਿਸ ਅਧਿਕਾਰੀ ਵਲੋਂ ਅਪੀਲ ਕੀਤੀ ਗਈ ਹੈ ਕਿ ਕੋਈ ਵੀ ਕਿਸੇ ਤਰਾਂ ਦੀ ਝੂਠੀ ਖ਼ਬਰ ਨਾ ਫੈਲਾਈ ਜਾਵੇ।