ਜ਼ਿਲ੍ਹਾ ਪ੍ਰਸ਼ਾਸਨ ਵਲੋਂ ਬਲੈਕ ਆਊਟ ਦੇ ਦਿੱਤੇ ਹੁਕਮ ਤਹਿਤ ਪਾਤੜਾਂ ਸ਼ਹਿਰ ਅੰਦਰ ਛਾਇਆ ਘੁੱਪ ਹਨੇਰਾ

ਪਾਤੜਾਂ , 9 ਮਈ (ਗੁਰਇਕਬਾਲ ਸਿੰਘ ਖ਼ਾਲਸਾ , ਜਗਦੀਸ਼ ਸਿੰਘ ਕੰਬੋਜ) - ਭਾਰਤ-ਪਾਕਿਸਤਾਨ ਦੌਰਾਨ ਚੱਲ ਰਹੇ ਜੰਗ ਦੇ ਮਾਹੌਲ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਵਲੋਂ ਅੱਜ ਰਾਤ ਨੂੰ ਦਿੱਤੇ ਗਏ ਬਲੈਕ ਆਊਟ ਹੁਕਮ ਦੇ ਤਹਿਤ ਪਾਵਰ ਕਾਮ ਵਲੋਂ ਪਾਤੜਾਂ ਸ਼ਹਿਰ ਅਤੇ ਸਮੁੱਚੇ ਇਲਾਕੇ ਦੀ ਬਿਜਲੀ ਬੰਦ ਕਰ ਦਿੱਤੀ ਗਈ ਸੀ। ਇਸ ਨਾਲ ਸਮੁੱਚੇ ਪਾਤੜਾਂ ਸ਼ਹਿਰਾਂ ਅੰਦਰ ਘੁੱਪ ਹਨੇਰਾ ਛਾ ਗਿਆ।