ਇਹਤਿਆਤ ਵਜੋਂ ਜ਼ਿਲ੍ਹੇ 'ਚ ਬਲੈਕ ਆਊਟ ਸਵੇਰੇ 4 ਵਜੇ ਤੱਕ

ਕਪੂਰਥਲਾ, 9 ਮਈ (ਅਮਰਜੀਤ ਕੋਮਲ)- ਜਿਲਾ ਮੈਜਿਸਟਰੇਟ ਕਪੂਰਥਲਾ ਅਮਿਤ ਕੁਮਾਰ ਪੰਚਾਲ ਵਲੋਂ ਇਹਤਿਆਤੀ ਕਦਮਾਂ ਵਜੋਂ ਬਲੈਕ ਆਊਟ ਦੀ ਮਿਆਦ ਵਧਾਉੰਦੇ ਹੋਏ ਪੂਰੇ ਜ਼ਿਲ੍ਹੇ ਵਿਚ ਅੱਜ 9 ਮਈ ਨੂੰ ਤੜਕਸਾਰ 4 ਵਜੇ ਤੱਕ ਕਰ ਦਿੱਤੀ ਗਈ ਹੈ । ਉਨ੍ਹਾਂ ਕਿਹਾ ਕਿ ਅਫ਼ਵਾਹਾਂ ਉੱਪਰ ਯਕੀਨ ਨਾ ਕੀਤਾ ਜਾਵੇ ਤੇ ਇਹਤਿਆਤ ਵਰਤਿਆ ਜਾਵੇ । ਜ਼ਿਕਰਯੋਗ ਹੈ ਕਿ ਪਹਿਲਾਂ ਬਲੈਕ ਆਊਟ ਰਾਤ 9:30 ਵਜੇ ਤੋਂ 10 ਵਜੇ ਤੱਕ ਸੀ ਉਸ ਤੋਂ ਬਾਅਦ ਇਹ ਰਾਤ 12 ਵਜੇ ਕਰ ਦਿੱਤਾ ਗਿਆ ਅਤੇ ਹੁਣ ਇਸ ਨੂੰ 9 ਮਈ ਤੜਕਸਾਰ 4 ਵਜੇ ਤੱਕ ਕਰ ਦਿੱਤਾ ਗਿਆ ਹੈ।