ਵਪਾਰਕ ਅਦਾਰੇ ਅਗਲੇ ਕੁਝ ਦਿਨਾਂ ਲਈ ਰਾਤ 9 ਵਜੇ ਤੱਕ ਬੰਦ ਕੀਤੇ ਜਾਣ-ਸਰਕਾਰੀ ਬੁਲਾਰਾ
ਕਪੂਰਥਲਾ, 9 ਮਈ (ਅਮਰਜੀਤ ਕੋਮਲ)-ਸਰਹੱਦ 'ਤੇ ਬਣੇ ਤਣਾਅ ਨੂੰ ਮੁੱਖ ਰੱਖਦਿਆਂ ਕਪੂਰਥਲਾ ਜ਼ਿਲ੍ਹੇ ਵਿਚ ਦੁਕਾਨਾਂ, ਵਪਾਰਕ ਅਦਾਰੇ, ਮਾਲ, ਰੈਸਟੋਰੈਂਟ, ਸਟੋਰ ਆਦਿ ਅਗਲੇ ਕੁੱਝ ਦਿਨਾਂ ਤੱਕ ਰੋਜ਼ਾਨਾ ਰਾਤ 9 ਵਜੇ ਤੱਕ ਬੰਦ ਕੀਤੇ ਜਾਣ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਅਦਾਰਾ ਬੰਦ ਕਰਨ ਵੇਲੇ ਬਾਹਰ ਵਾਲੀ ਲਾਈਟ, ਗਲੋਸਾਈਨ ਬੋਰਡ, ਰੇਡੀਅਮ ਪਲੇਟਾਂ, ਬਿਜਲਈ ਸਾਈਨੇਜ, ਸੋਲਰ ਲਾਈਟਾਂ ਆਦਿ ਨੂੰ ਵੀ ਬੰਦ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਇਸ ਹਾਲਾਤ ਵਿਚ ਘਬਰਾਉਣ ਦੀ ਲੋੜ ਨਹੀਂ, ਇਹ ਕੇਵਲ ਇਕ ਇਹਤਿਆਤੀ ਕਦਮ ਹੈ ਤੇ ਸੰਕਟਮਈ ਹਾਲਾਤ ਵਿਚ ਸਾਨੂੰ ਸਾਰਿਆਂ ਨੂੰ ਸਹਿਯੋਗ ਦੇਣਾ ਚਾਹੀਦਾ ਹੈ, ਪ੍ਰਸ਼ਾਸਨ ਲੋਕਾਂ ਦੀ ਸੁਰੱਖਿਆ ਲਈ ਪੂਰਨ ਵਚਨਬੱਧ ਹੈ |