ਬਠਿੰਡਾ 'ਚ ਮੁੜ ਬਲੈਕ ਆਊਟ

ਬਠਿੰਡਾ, 9 ਮਈ (ਅੰਮ੍ਰਿਤਪਾਲ ਸਿੰਘ ਵਲਾਣ)-ਪਾਕਿਸਤਾਨ ਵਲੋਂ ਸਰਹੱਦੀ ਜਿਲਿਆਂ ਵਿਚ ਕੀਤੇ ਜਾ ਰਹੇ ਡਰੋਨ ਹਮਲਿਆਂ ਦੇ ਚਲਦਿਆਂ ਅੱਜ ਬਠਿੰਡਾ ’ਚ ਮੁੜ ਬਲੈਕ ਆਊਟ ਸ਼ੁਰੂ ਹੋ ਗਿਆ। ਬਲੈਕ ਆਊਟ ਹੁੰਦਿਆਂ ਹੀ ਸਮੁੱਚਾ ਸ਼ਹਿਰ ਘੁੱਪ ਹਨੇਰੇ ਵਿਚ ਡੁੱਬ ਗਿਆ। ਹਾਲਾਂਕਿ ਪ੍ਰਸ਼ਾਸਨਿਕ ਹਿਦਾਇਤਾਂ ਦੇ ਚਲਦਿਆਂ ਲੋਕਾਂ ਨੇ ਆਪਣੇ ਘਰਾਂ, ਦੁਕਾਨਾਂ ਤੇ ਸ਼ੋਅਰੂਮਾਂ ਦੀਆਂ ਲਾਈਟਾਂ ਪਹਿਲਾਂ ਹੀ ਬੰਦ ਕਰ ਦਿੱਤੀਆਂ।