ਇਕ ਤੋਂ ਬਾਅਦ ਇਕ ਧਮਾਕਿਆਂ ਨਾਲ ਦਹਿਸ਼ਤ ’ਚ ਲੋਕ
ਫੱਤੂਢੀਗਾ, (ਕਪੂਰਥਲਾ), 10 ਮਈ (ਬਲਜੀਤ ਸਿੰਘ)- ਜ਼ਿਲ੍ਹਾ ਕਪੂਰਥਲਾ ਅਧੀਨ ਪੈਂਦੇ ਸ੍ਰੀ ਗੋਇੰਦਵਾਲ ਸਾਹਿਬ ਬਿਆਸ ਪੁਲ ਦੇ ਨਜ਼ਦੀਕ ਹੋਏ, ਇਕ ਤੋਂ ਬਾਅਦ ਦੋ ਧਮਾਕੇ ਜੋ ਕਰੀਬ 1.25 ’ਤੇ ਹੋਏ ਨਾਲ ਨੇੜਲੇ ਖੇਤਰਾਂ ਵਿਚ ਦਹਿਸ਼ਤ ਦਾ ਮਾਹੌਲ ਪਾਇਆ ਗਿਆ। ਇਹ ਵੀ ਪਤਾ ਲੱਗਾ ਹੈ ਕਿ ਬਿਆਸ ਪੁਲ ਤੋਂ ਕੁਝ ਦੂਰੀ ’ਤੇ ਦਰਿਆ ਵਿਚ ਧਮਾਕਾ ਹੋਇਆ ਤੇ ਅੱਗ ਦੀਆਂ ਲਪਟਾਂ ਨਿਕਲੀਆਂ। ਇਸ ਸੰਬੰਧੀ ਮੌਕੇ ’ਤੇ ਪਹੁੰਚ ਕੇ ਜਦੋਂ ਪੁਲਿਸ ਕਰਮਚਾਰੀਆਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਸ੍ਰੀ ਗੁਰੂ ਅਮਰਦਾਸ ਥਰਮਲ ਪਲਾਂਟ ਦੀਆਂ ਪੂਰੀਆਂ ਲਾਈਟਾਂ ਜਗ ਰਹੀਆਂ ਸਨ, ਹੋ ਸਕਦਾ ਹਮਲੇ ਦਾ ਕਾਰਨ ਇਹ ਲਾਈਟਾਂ ਜਗਦੀਆਂ ਕਰਕੇ ਹੋਇਆ ਹੋਵੇ। ਨਜ਼ਦੀਕ ਪੈਂਦੇ ਪਿੰਡ ਰਾਜੇਵਾਲ ਦੇ ਕੁਝ ਘਰਾਂ ਦੇ ਸ਼ੀਸ਼ੇ ਟੁੱਟ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਫਿਲਹਾਲ ਕਿਸੇ ਪ੍ਰਕਾਰ ਦਾ ਕੋਈ ਵੀ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋਇਆ ਹੈ।