ਜੀਰਾ ਕੋਰਟ ਕੰਪਲੈਕਸ ਧਮਕੀ ਨੂੰ ਲੈ ਕੇ ਪੁਲਿਸ ਨੇ ਇਮਾਰਤ ਕਰਵਾਈ ਖਾਲੀ
ਜੀਰਾ, (ਫਿਰੋਜ਼ਪੁਰ), 8 ਜਨਵਰੀ (ਰਾਕੇਸ਼ ਚਾਵਲਾ)- ਫ਼ਿਰੋਜ਼ਪੁਰ ਦੀ ਜ਼ਿਲ੍ਹਾ ਕਚਹਿਰੀ ਵਿਚ ਬੰਬ ਦੀ ਧਮਕੀ ਤੋਂ ਬਾਅਦ ਜੀਰਾ ਵਿਖੇ ਵੀ ਕੋਰਟ ਕੰਪਲੈਕਸ ਅਤੇ ਤਹਿਸੀਲ ਇਮਾਰਤ ਨੂੰ ਤੁਰੰਤ ਖਾਲੀ ਕਰਵਾਇਆ ਜਾ ਰਿਹਾ ਹੈ, ਜਿਸ ਦੇ ਤਹਿਤ ਜੁਡੀਸ਼ਅਲ ਅਫਸਰਾਂ ਅਤੇ ਜੁਡੀਸ਼ਅਲ ਸਟਾਫ਼ ਸਮੇਤ ਸਾਰੇ ਅਮਲੇ ਨੂੰ ਬਿਲਡਿੰਗ ਵਿਚੋਂ ਬਾਹਰ ਭੇਜ ਕੇ ਪੁਲਿਸ ਵਲੋਂ ਜੁਡੀਸ਼ਅਲ ਕੰਪਲੈਕਸ ਦੀ ਤਲਾਸ਼ੀ ਲਈ ਜਾ ਰਹੀ ਹੈ। ਇਹ ਸੂਚਨਾ ਮਿਲਦੇ ਹੀ ਲੋਕਾਂ ਵਿਚ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ।
;
;
;
;
;
;
;