ਭਾਰਤੀ ਫ਼ੌਜ ਨੇ ਅੰਮ੍ਰਿਤਸਰ ਵੱਲ ਆਉਂਦੇ ਪਾਕਿਸਤਾਨੀ ਡਰੋਨ ਕੀਤੇ ਤਬਾਹ
ਅਟਾਰੀ, ਅੰਮ੍ਰਿਤਸਰ 9 ਮਈ (ਰਾਜਿੰਦਰ ਸਿੰਘ ਰੂਬੀ, ਗੁਰਦੀਪ ਸਿੰਘ)- ਦੇਰ ਰਾਤ ਹੁਣੇ ਹੁਣੇ ਆਏ ਵੱਖ-ਵੱਖ ਦਿਸ਼ਾਵਾਂ ਤੋਂ ਡਰੋਨ ਜਿਨ੍ਹਾਂ ਦੀ ਰੇਂਜ ਸਿੱਧੀ ਅੰਮ੍ਰਿਤਸਰ ਵੱਲ ਸੀ ਜੋ ਕਿ ਰਾਤ ਦੀ ਹਨੇਰੀ ਵਿਚ ਸਾਫ ਪਾਕਿਸਤਾਨ ਵਾਲੇ ਪਾਸਿਓਂ ਭਾਰਤੀ ਅੰਦਰ ਦਾਖ਼ਲ ਹੁੰਦੇ ਹੀ ਭਾਰਤੀ ਫ਼ੌਜ ਨੇ ਮੁਸਤੈਦੀ ਨਾਲ ਸਾਰੇ ਦੇ ਸਾਰੇ ਪਾਕਿਸਤਾਨ ਦੇ ਡਰੋਨ ਹਵਾ ਵਿਚ ਹੀ ਨਸ਼ਟ ਕਰ ਦਿੱਤੇ ਗਏ ਹਨ । ਵੱਖ-ਵੱਖ ਇਲਾਕਿਆਂ ਦੇ ਲੋਕਾਂ ਦਾ ਕਹਿਣਾ ਹੈ ਕਿ ਛੱਤਾਂ ਦੇ ਉੱਪਰ ਦੀ ਇਹ ਡਰੋਨ ਲੰਘਦੇ ਵੇਖੇ ਗਏ ਹਨ । ਅਟਾਰੀ ਸੁਨੇਹਾ ਦੇ ਨਜ਼ਦੀਕ ਪਿੰਡ ਡੰਡੇ ਜਿੱਥੇ ਕਿ ਡਰੋਨ ਹਵਾ ਵਿਚ ਉੱਡਦਾ ਪਾਕਿਸਤਾਨ ਵਲੋਂ ਆ ਰਿਹਾ ਸੀ , ਜਿਸ 'ਤੇ ਭਾਰਤੀ ਫ਼ੌਜ ਨੇ ਤੁਰੰਤ ਕਾਰਵਾਈ ਕਰਦਿਆਂ ਗੋਲੀਆਂ ਨਾਲ ਇਹ ਡਰੋਨ ਜ਼ਮੀਨ 'ਤੇ ਸੁੱਟ ਲਿਆ ਹੈ । ਇਸ ਤੋਂ ਬਾਅਦ ਭਾਰਤੀ ਫ਼ੌਜ ਦੇ ਜਵਾਨ ਵੱਡੀ ਪੱਧਰ 'ਤੇ ਗੱਡੀਆਂ ਲੈ ਕੇ ਪਿੰਡ ਡੰਡੇ ਵੱਲ ਜਾਂਦੇ ਹੋਏ ਵਿਖਾਈ ਦੇ ਰਹੇ ਹਨ।