ਹਰੀਕੇ ਪੱਤਣ ਵਿਖੇ ਧਮਾਕਿਆਂ ਦੀ ਆਵਾਜ਼ ਨਾਲ ਸਹਿਮੇ ਲੋਕ

ਹਰੀਕੇ ਪੱਤਣ ਮੱਖੂ ,9 ਮਈ (ਸੰਜੀਵ ਕੁੰਦਰਾ, ਕੁਲਵਿੰਦਰ ਸਿੰਘ) - ਕਸਬਾ ਹਰੀਕੇ ਪੱਤਣ ਵਿਖੇ ਅੱਜ ਰਾਤ 9 ਵਜੇ ਜਿਵੇਂ ਹੀ ਬਿਜਲੀ ਬੰਦ ਹੋਈ ਤਾਂ ਅਸਮਾਨ ਵਿਚ ਲਾਲ ਰੋਸ਼ਨੀ ਹੋਈ ਅਤੇ ਧਮਾਕਿਆਂ ਦੀ ਆਵਾਜ਼ ਕਾਰਨ ਪੂਰਾ ਕਸਬਾ ਦਹਿਲ ਗਿਆ। ਕੁਝ-ਕੁਝ ਸਮੇਂ ਬਾਅਦ ਆਈਆਂ ਜ਼ੋਰਦਾਰ ਧਮਾਕਿਆਂ ਦੀ ਆਵਾਜ਼ ਨੇ ਲੋਕਾਂ ਦੇ ਸਾਹ ਸੁਕਾ ਦਿੱਤੇ। ਲੋਕ ਇਕ ਦੂਜੇ ਤੋਂ ਫ਼ੋਨ 'ਤੇ ਜਾਣਕਾਰੀ ਲੈਣ ਲੱਗੇ , ਪਰ ਅਜੇ ਤੱਕ ਇਨ੍ਹਾਂ ਧਮਾਕਿਆਂ ਬਾਰੇ ਹੋਰ ਕੋਈ ਪੁਪੁਖ਼ਤਾ ਜਾਣਕਾਰੀ ਨਹੀਂ ਮਿਲੀ।