ਟਰੰਪ ਚਾਹੁੰਦੇ ਹਨ ਕਿ ਇਹ ਜਲਦੀ ਤੋਂ ਜਲਦੀ ਤਣਾਅ ਘਟੇ - ਕੈਰੋਲੀਨ ਲੀਵਿਟ

ਵਾਸ਼ਿੰਗਟਨ, ਡੀ.ਸੀ. ,9 ਮਈ - ਭਾਰਤ-ਪਾਕਿਸਤਾਨ ਟਕਰਾਅ ਵਿਚ ਵਿਚੋਲਗੀ ਕਰਨ ਦੀਆਂ ਅਮਰੀਕੀ ਕੋਸ਼ਿਸ਼ਾਂ ਬਾਰੇ, ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਕੈਰੋਲੀਨ ਲੀਵਿਟ ਦਾ ਕਹਿਣਾ ਹੈ ਕਿ ਇਸ ਮਾਮਲੇ 'ਚ ਵਿਦੇਸ਼ ਮੰਤਰੀ ਅਤੇ ਹੁਣ ਸਾਡੇ ਐਨ.ਐਸ.ਏ., ਮਾਰਕੋ ਰੂਬੀਓ ਸ਼ਾਮਿਲ ਰਹੇ ਹਨ। ਰਾਸ਼ਟਰਪਤੀ ਚਾਹੁੰਦੇ ਹਨ ਕਿ ਇਹ ਜਲਦੀ ਤੋਂ ਜਲਦੀ ਤਣਾਅ ਘੱਟ ਜਾਵੇ। ਉਹ ਸਮਝਦੇ ਹਨ ਕਿ ਇਹ ਦੋਵੇਂ ਦੇਸ਼ ਦਹਾਕਿਆਂ ਤੋਂ ਇਕ ਦੂਜੇ ਨਾਲ ਮਤਭੇਦਾਂ ਵਿਚ ਹਨ । ਹਾਲਾਂਕਿ, ਉਨ੍ਹਾਂ ਦੇ ਦੋਵਾਂ ਦੇਸ਼ਾਂ ਦੇ ਨੇਤਾਵਾਂ ਨਾਲ ਚੰਗੇ ਸੰਬੰਧ ਹਨ। ਵਿਦੇਸ਼ ਮੰਤਰੀ ਮਾਰਕੋ ਰੂਬੀਓ ਦੋਵਾਂ ਦੇਸ਼ਾਂ ਦੇ ਨੇਤਾਵਾਂ ਨਾਲ ਸੰਪਰਕ ਵਿਚ ਹਨ, ਇਸ ਟਕਰਾਅ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।