ਜੰਗੀ ਮਾਹੌਲ ਵਿਚਾਲੇ ਸਰਹੱਦ ਨੇੜਿਓਂ ਧਮਾਕਾਖੇਜ਼ ਸਮੱਗਰੀ, ਹੈਂਡ ਗ੍ਰਨੇਡ ਤੇ ਪਿਸਟਲ ਬਰਾਮਦ

ਅਜਨਾਲਾ, 11 ਮਈ (ਗੁਰਪ੍ਰੀਤ ਸਿੰਘ ਢਿੱਲੋਂ)-ਭਾਰਤ-ਪਾਕਿਸਤਾਨ ਦੌਰਾਨ ਚੱਲ ਰਹੇ ਤਲਖੀ ਭਰੇ ਮਾਹੌਲ ਦੌਰਾਨ ਪੁਲਿਸ ਅਤੇ ਬੀ.ਐਸ.ਐਫ. ਵਲੋਂ ਸਾਂਝੇ ਆਪਰੇਸ਼ਨ ਦੌਰਾਨ ਅਜਨਾਲਾ ਦੇ ਸਰਹੱਦੀ ਪਿੰਡ ਸ਼ੇਖਭੱਟੀ ਨੇੜਿਓਂ ਇਕ ਕਿਸਾਨ ਦੇ ਖੇਤਾਂ ਵਿਚੋਂ 2.7 ਕਿਲੋ ਧਮਾਕਾਖੇਜ਼ ਸਮੱਗਰੀ, 2 ਹੈਂਡ ਗ੍ਰਨੇਡ, 30 ਜ਼ਿੰਦਾ ਕਾਰਤੂਸ ਅਤੇ 4 ਮੈਗਜ਼ੀਨ ਬਰਾਮਦ ਕੀਤੇ ਗਏ ਹਨ। ਅਜਨਾਲਾ ਪੁਲਿਸ ਵਲੋਂ ਇਸ ਸਬੰਧੀ ਮਾਮਲਾ ਦਰਜ ਕਰ ਲਿਆ ਗਿਆ ਹੈ।