ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ 25ਵੇਂ ਸਾਲਾਨਾ ਨਗਰ ਕੀਰਤਨ ਦੌਰਾਨ ਕੈਲਗਰੀ ਖਾਲਸਾਈ ਰੰਗ 'ਚ ਰੰਗਿਆ

ਕੈਲਗਰੀ, 11 ਮਈ (ਜਸਜੀਤ ਸਿੰਘ ਧਾਮੀ)-ਖ਼ਾਲਸਾ ਸਾਜਨਾ ਦਿਵਸ ਅਤੇ ਸਿੱਖਾਂ ਦੇ ‘ਖ਼ਾਲਸਾ ਡੇਅ ਪ੍ਰੇਡ’ ਵਜੋਂ ਮਨਾਏ ਜਾਂਦੇ ਸਾਲਾਨਾ 25ਵੇਂ ਕੈਲਗਰੀ ਨਗਰ ਕੀਰਤਨ ਵਿਚ ਸੰਗਤਾਂ ਦਾ ਬੇਮਿਸਾਲ ਇਕੱਠ ਤੇ ਉਤਸ਼ਾਹ ਦੇਖਣ ਨੂੰ ਮਿਲਿਆ। ਸ੍ਰੀ ਸਹਿਜ ਪਾਠ ਦੇ ਭੋਗ ਪੈਣ ਉਪਰੰਤ ਨਗਰ ਕੀਰਤਨ ਗੁਰਦੁਆਰਾ ਦਸਮੇਸ਼ ਕਲਚਰ ਸੈਂਟਰ ਕੈਲਗਰੀ ਤੇ ਪੰਜ ਪਿਆਰਿਆਂ ਦੀ ਅਗਵਾਈ ਵਿਚ ਜੈਕਾਰਿਆਂ ਦੀ ਗੂੰਜ ਵਿਚ ਆਰੰਭ
ਹੋਇਆ।