ਘਰ ਵਿਚ ਬਣੇ ਸੀਵਰੇਜ ਚੈਂਬਰ ਦੀ ਸਫਾਈ ਕਰ ਰਹੇ ਨੌਜਵਾਨ ਮਜ਼ਦੂਰ ਦੀ ਗੈਸ ਚੜ੍ਹਨ ਨਾਲ ਮੌਤ

ਸ੍ਰੀ ਮੁਕਤਸਰ ਸਾਹਿਬ ,11 ਮਈ (ਰਣਜੀਤ ਸਿੰਘ ਢਿੱਲੋਂ)-ਸ਼ਹਿਰ ਦੇ ਅਨਾਜ ਮੰਡੀ ਨੂੰ ਜਾਂਦੇ ਰਸਤੇ 'ਤੇ ਗੇਟ ਨੰਬਰ 6 ਨੇੜੇ ਇਕ ਘਰ ਵਿਚ ਬਣੇ ਸੀਵਰੇਜ ਦੇ ਡੂੰਘੇ ਚੈਂਬਰ ਦੀ ਸਫਾਈ ਕਰਨ ਸਮੇਂ ਗੈਸ ਚੜ੍ਹਨ ਨਾਲ ਇਕ ਨੌਜਵਾਨ ਮਜ਼ਦੂਰ ਦੀ ਮੌਤ ਹੋ ਗਈ। ਜਿਸ ਦੀ ਪਛਾਣ ਹਨੀ (32) ਵਾਸੀ ਤਿਲਕ ਨਗਰ ਵਜੋਂ ਹੋਈ। ਜਦ ਕਿ ਉਸ ਦੇ ਬਚਾਅ ਲਈ ਅੱਗੇ ਆਏ ਸਾਥੀ ਕ੍ਰਿਸ਼ਨ ਕੁਮਾਰ ਅਤੇ ਗੁਆਂਢੀ ਬਲਵਿੰਦਰ ਸਿੰਘ ਨੂੰ ਵੀ ਗੈਸ ਚੜ੍ਹਨ ਨਾਲ ਸਿਹਤ ਖ਼ਰਾਬ ਹੋ ਗਈ । ਜਿਨ੍ਹਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ । ਥਾਣਾ ਸਿਟੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਲਏ ਜਾ ਰਹੇ ਹਨ।