ਸਾਡੇ ਸਾਰੇ ਫ਼ੌਜੀ ਅੱਡੇ, ਸਾਰੇ ਸਿਸਟਮ ਪੂਰੀ ਤਰ੍ਹਾਂ ਕਾਰਜਸ਼ੀਲ ਹਨ - ਏਅਰ ਮਾਰਸ਼ਲ ਏ.ਕੇ. ਭਾਰਤੀ

ਨਵੀਂ ਦਿੱਲੀ, 12 ਮਈ - ਡੀਜੀਐਮਓ ਲੈਫਟੀਨੈਂਟ ਜਨਰਲ ਰਾਜੀਵ ਘਈ ਕਹਿੰਦੇ ਹਨ, "ਪਿਛਲੇ ਕੁਝ ਸਾਲਾਂ ਵਿਚ, ਅੱਤਵਾਦੀ ਗਤੀਵਿਧੀਆਂ ਦਾ ਚਰਿੱਤਰ ਬਦਲ ਗਿਆ ਹੈ। ਮਾਸੂਮ ਨਾਗਰਿਕਾਂ 'ਤੇ ਹਮਲੇ ਹੋ ਰਹੇ ਸਨ.. 'ਪਹਿਲਗਾਮ ਤੱਕ ਪਾਪ ਕਾ ਇਹ ਘੜਾ ਭਰ ਚੁੱਕਾ ਸੀ'..."। ਏਅਰ ਮਾਰਸ਼ਲ ਏ.ਕੇ. ਭਾਰਤੀ ਕਹਿੰਦੇ ਹਨ, "ਸਾਡੇ ਸਾਰੇ ਫ਼ੌਜੀ ਅੱਡੇ, ਸਾਡੇ ਸਾਰੇ ਸਿਸਟਮ ਪੂਰੀ ਤਰ੍ਹਾਂ ਕਾਰਜਸ਼ੀਲ ਹਨ ਅਤੇ ਲੋੜ ਪੈਣ 'ਤੇ ਭਵਿੱਖ ਦੇ ਕਿਸੇ ਵੀ ਮਿਸ਼ਨ ਨੂੰ ਪੂਰਾ ਕਰਨ ਲਈ ਤਿਆਰ ਹਨ।"