ਭਾਰਤੀ ਫ਼ੌਜ ਨੇ ਦਿਖਾਇਆ ਭਾਰਤ 'ਤੇ ਹਮਲੇ ਦੌਰਾਨ ਪਾਕਿਸਤਾਨ ਦੁਆਰਾ ਵਰਤੀ ਗਈ ਚੀਨੀ ਮੂਲ ਦੀ ਮਿਜ਼ਾਈਲ ਦਾ ਮਲਬਾ

ਨਵੀਂ ਦਿੱਲੀ, 12 ਮਈ - ਭਾਰਤੀ ਫ਼ੌਜ ਇਕ ਸੰਭਾਵਿਤ ਪੀਐਲ-15 ਹਵਾ ਤੋਂ ਹਵਾ ਵਿਚ ਮਾਰ ਕਰਨ ਵਾਲੀ ਮਿਜ਼ਾਈਲ ਦਾ ਮਲਬਾ ਦਿਖਾਇਆ, ਜੋ ਕਿ ਚੀਨੀ ਮੂਲ ਦੀ ਹੈ ਅਤੇ ਭਾਰਤ 'ਤੇ ਹਮਲੇ ਦੌਰਾਨ ਪਾਕਿਸਤਾਨ ਦੁਆਰਾ ਵਰਤੀ ਗਈ ਸੀ। ਭਾਰਤ ਦੁਆਰਾ ਡੇਗੇ ਗਏ ਤੁਰਕੀ ਮੂਲ ਦੇ ਵਾਈਆਈਐੱਚਏਅ ਅਤੇ ਸੋਂਗਰ ਡਰੋਨਾਂ ਦਾ ਮਲਬਾ ਵੀ ਦਿਖਾਇਆ ਗਿਆ ਹੈ। ਇਸ ਦੇ ਨਾਲ ਹੀ ਭਾਰਤੀ ਫ਼ੌਜ ਨੇ ਦਿਖਾਇਆਪਾਕਿਸਤਾਨੀ ਮਿਰਾਜ ਦਾ ਮਲਬਾ ਵੀ ਦਿਖਾਇਆ।