ਅੰਮ੍ਰਿਤਸਰ ਦੇ ਹਵਾਈ ਅੱਡੇ ’ਤੇ ਉਡਾਣਾਂ ਦੇ ਸੰਚਾਲਨ ਤੋਂ ਬਾਅਦ ਹੀ ਆਮ ਲੋਕਾਂ ਦੀ ਆਵਾਜ਼ਾਈ ਹੋਵੇਗੀ ਸ਼ੁਰੂ


ਰਾਜਾਸਾਂਸੀ, (ਅੰਮ੍ਰਿਤਸਰ), 12 ਮਈ (ਹਰਦੀਪ ਸਿੰਘ ਖੀਵਾ)- ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਰਾਜਾਸਾਂਸੀ ਨੂੰ ਜੰਗਬੰਦੀ ਤੋਂ ਬਾਅਦ ਮੁੜ ਖੋਲਿਆ ਗਿਆ ਹੈ ਪਰੰਤੂ ਹਵਾਈ ਉਡਾਣਾਂ ਆਉਣ ਜਾਣ ’ਤੇ ਹੀ ਆਮ ਲੋਕਾਂ ਨੂੰ ਹਵਾਈ ਅੱਡੇ ਅੰਦਰ ਜਾਣ ਦੀ ਇਜਾਜ਼ਤ ਦਿੱਤੀ ਜਾਵੇਗੀ । ਇਸ ਸਮੇਂ ਹਵਾਈ ਅੱਡੇ ’ਤੇ ਬਣੇ ਸਵਾਗਤੀ ਗੇਟ ’ਤੇ ਤਾਇਨਾਤ ਸੁਰੱਖਿਆ ਫੋਰਸ ਸੀ. ਆਈ. ਐਸ. ਐਫ਼. ਦੇ ਜਵਾਨ ਮੁਸਤੈਦੀ ਨਾਲ ਤਾਇਨਾਤ ਹਨ ਤੇ ਹਵਾਈ ਅੱਡੇ ਦੇ ਅੰਦਰ ਹਰ ਆਉਣ ਜਾਣ ਵਾਲੇ ਕਰਮਚਾਰੀ, ਅਧਿਕਾਰੀ ਤੇ ਏਅਰ ਫੋਰਸ ਦੇ ਸੁਰੱਖਿਆ ਜਵਾਨ ਦੇ ਸ਼ਨਾਖਤੀ ਕਾਰਡ ਵੇਖ ਕੇ ਹੀ ਉਨ੍ਹਾਂ ਨੂੰ ਹਵਾਈ ਅੱਡੇ ਦੇ ਅੰਦਰ ਪ੍ਰਵੇਸ਼ ਕਰਨ ਦੀ ਆਗਿਆ ਦਿੱਤੀ ਜਾ ਰਹੀ ਹੈ। ਹਵਾਈ ਅੱਡੇ ਦੇ ਡਾਇਰੈਕਟਰ ਐਸ.ਕੇ. ਕਪਾਹੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰਾਤ 9 ਵੱਜ ਕੇ 10 ਮਿੰਟ ’ਤੇ ਇੰਡੀਗੋ ਏਅਰ ਲਾਇਨ ਦੀ ਉਡਾਨ ਦਿੱਲੀ ਤੋਂ ਇੱਥੇ ਪਹੁੰਚੇਗੀ।