JALANDHAR WEATHER

ਪਾਕਿਸਤਾਨੀ ਹਮਲੇ ਦੌਰਾਨ ਗੰਭੀਰ ਤੌਰ 'ਤੇ ਝੁਲਸੇ ਪੀੜਤਾਂ ਨੂੰ ਮਿਲੇ ਸੁਨੀਲ ਜਾਖੜ

ਲੁਧਿਆਣਾ, 11 ਮਈ (ਪਰਮਿੰਦਰ ਸਿੰਘ ਆਹੂਜਾ, ਰੂਪੇਸ਼ ਕੁਮਾਰ)-ਪਾਕਿਸਤਾਨੀ ਹਮਲੇ ਦੌਰਾਨ ਗੰਭੀਰ ਤੌਰ ਉਤੇ ਝੁਲਸੇ ਫਿਰੋਜਪੁਰ ਦੇ ਪੀੜਤਾਂ ਨੂੰ ਮਿਲਣ ਲਈ ਅੱਜ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਲੁਧਿਆਣਾ ਦੇ ਡੀਐਮਸੀ ਹਸਪਤਾਲ ਪਹੁੰਚੇ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਜਾਖੜ ਨੇ ਕਿਹਾ ਕਿ ਉਹ ਰੱਬ ਅੱਗੇ ਅਰਦਾਸ ਕਰਦੇ ਹਨ ਕਿ ਦੋਵੇਂ ਪੀੜਿਤ ਸਿਹਤਮੰਦ ਹੋ ਕੇ ਘਰ ਜਾਣ। ਇਸ ਦੌਰਾਨ ਉਹਨਾਂ ਨੇ ਅੱਤਵਾਦ ਖਿਲਾਫ ਸਖਤ ਸ਼ਬਦਾਂ ਦੀ ਵਰਤੋਂ ਕਰਦੇ ਹੋਏ, ਭਾਰਤ ਸਰਕਾਰ ਵੱਲੋਂ ਪਾਕਿਸਤਾਨ ਨੂੰ ਦਿੱਤੇ ਕਰੜੇ ਜਵਾਬ ਦਾ ਜ਼ਿਕਰ ਕੀਤਾ। ਉਹਨਾਂ ਨੇ ਕਿਹਾ ਕਿ ਅਸੀਂ ਅਮਨ ਪਸੰਦ ਦੇਸ਼ ਹਾਂ, ਲੇਕਿਨ ਜੇਕਰ ਕੋਈ ਗਲਤ ਰਸਤਾ ਅਖਤਿਆਰ ਕਰੇਗਾ, ਤਾਂ ਉਸਨੂੰ ਮੂੰਹ ਤੋੜ ਜਵਾਬ ਮਿਲੇਗਾ। ਇਸੇ ਤਰ੍ਹਾਂ ਉਹਨਾਂ ਨੇ ਦੇਸ਼ ਵਿੱਚ ਅਮਨ ਸ਼ਾਂਤੀ ਅਤੇ ਤਰੱਕੀ ਲਈ ਪੰਜਾਬ ਦੇ ਅਹਿਮ ਯੋਗਦਾਨ ਦਾ ਜ਼ਿਕਰ ਕਰਦੇ ਹੋਏ, ਸੂਬੇ ਵਾਸਤੇ ਆਰਥਿਕ ਪੈਕੇਜ ਦੀ ਕੇਂਦਰ ਸਰਕਾਰ ਤੋਂ ਮੰਗ ਕੀਤੀ, ਜਿਹੜਾ ਮੁੱਦਾ ਉਹਨਾਂ ਨੇ ਬੀਤੇ ਦਿਨ ਰਾਜਪਾਲ ਪੰਜਾਬ ਨਾਲ ਸਰਬ ਪਾਰਟੀ ਮੀਟਿੰਗ ਦੌਰਾਨ ਚੁੱਕਿਆ ਸੀ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ