JALANDHAR WEATHER

ਬੀ.ਬੀ.ਐਮ.ਬੀ. ਰਾਹੀ ਪੰਜਾਬ ਦੇ ਹੱਕਾਂ 'ਤੇ ਡਾਕਾ ਮਾਰਨ ਦੀ ਕੋਸ਼ਿਸ਼ - ਭਗਵੰਤ ਸਿੰਘ ਮਾਨ

 ਨੰਗਲ, 11 ਮਈ - ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, "ਉਨ੍ਹਾਂ (ਹਰਿਆਣਾ) ਨੇ ਇਕ ਵਾਰ ਫਿਰ ਪਾਣੀ ਚੋਰੀ ਕਰਨ ਦੀ ਕੋਸ਼ਿਸ਼ ਕੀਤੀ। ਇੱਥੋਂ ਦੇ ਲੋਕਾਂ ਨੇ ਉਨ੍ਹਾਂ ਕੋਸ਼ਿਸ਼ਾਂ ਨੂੰ ਨਾਕਾਮ ਕਰ ਦਿੱਤਾ। ਪਰ ਭਾਜਪਾ ਹਰ ਰੋਜ਼ ਇੱਥੇ ਬੀਬੀਐਮਬੀ (ਭਾਖੜਾ ਬਿਆਸ ਪ੍ਰਬੰਧਨ ਬੋਰਡ) ਭੇਜਦੀ ਹੈ। ਪੰਜਾਬ ਸਰਹੱਦ 'ਤੇ ਲੜ ਰਿਹਾ ਹੈ। ਸਾਨੂੰ ਕਿੱਥੇ ਧਿਆਨ ਦੇਣਾ ਚਾਹੀਦਾ ਹੈ, ਉੱਥੇ ਜਾਂ ਇੱਥੇ? ਉਹ (ਬੀਬੀਐਮਬੀ) ਹਰ ਰੋਜ਼ ਇੱਥੇ ਆਉਂਦੇ ਹਨ। ਇਹ ਬੁਰਾ ਹੈ। ਫ਼ੌਜ ਨੇ ਰਾਜਸਥਾਨ ਵਿਚ ਪਾਣੀ ਮੰਗਿਆ; ਅਸੀਂ ਰਾਤੋ ਰਾਤ ਸਪਲਾਈ ਕੀਤਾ। ਪਰ ਸਾਡੇ ਕੋਲ ਹੋਰ ਪਾਣੀ ਨਹੀਂ ਹੈ..." । ਬੀ.ਬੀ.ਐਮ.ਬੀ. ਰਾਹੀ ਪੰਜਾਬ ਦੇ ਹੱਕਾਂ ''ਤੇ ਡਾਕਾ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਕੇਂਦਰ ਦੀ ਭਾਜਪਾ ਸਰਕਾਰ ਦੀ ਇਸ ਕੋਸ਼ਿਸ਼ ਨੂੰ ਕਾਮਯਾਬ ਨਹੀੌਂ ਹੋਣ ਦੇਵਾਂਗਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ