JALANDHAR WEATHER

ਖੇਲੋ ਇੰਡੀਆ ਯੂਥ ਗੇਮਜ਼ '25 'ਚ ਹੇਰਾਂ ਦਾ ਗੁਰਸੇਵਕ ਸਿੰਘ ਦੂਜੀ ਵਾਰ ਬਣਿਆ ਰਾਸ਼ਟਰੀ ਚੈਂਪੀਅਨ

 ਗੁਰੂਸਰ ਸੁਧਾਰ (ਲੁਧਿਆਣਾ), 11 ਮਈ (ਜਗਪਾਲ ਸਿੰਘ ਸਿਵੀਆਂ) - ਬਿਹਾਰ ਦੀ ਰਾਜਧਾਨੀ ਪਟਨਾ ਵਿਖੇ ਮਿਤੀ 5 ਤੋਂ 7 ਮਈ ਨੂੰ ਹੋਈਆਂ ਖੇਲੋ ਇੰਡੀਆ ਯੂਥ ਗੇਮਜ਼ 25 'ਚ ਪੰਜਾਬ ਵਲੋਂ ਗਤਕਾ ਈਵੇਂਟ ਸਿੰਗਲ ਸੋਟੀ ਮੁਕਾਬਲੇ ਖੇਡਦੇ ਹੋਏ ਪਿੰਡ ਹੇਰਾਂ ਦੇ ਗੁਰਸੇਵਕ ਨੇ ਲਗਾਤਾਰ ਦੂਸਰੀ ਵਾਰ ਗੋਲਡ ਮੈਡਲ ਪੰਜਾਬ ਦੀ ਝੋਲੀ ਪਾਉਂਦਿਆਂ ਪੰਜਾਬ ਤੇ ਆਪਣੇ ਪਿੰਡ ਦਾ ਨਾਂਅ ਦੇਸ਼ ਭਰ 'ਚ ਰੌਸਨ ਕੀਤਾ ਹੈ। ਹਰਚਰਨ ਸਿੰਘ ਭੁੱਲਰ ਆਈ ਪੀ ਐਸ ਪ੍ਰਧਾਨ ਗਤਕਾ ਫੈਡਰੇਸ਼ਨ ਆਫ ਇੰਡੀਆ, ਐਸਜੀਪੀਸੀ ਮੈਂਬਰ ਜਥੇਦਾਰ ਜਗਜੀਤ ਸਿੰਘ ਤਲਵੰਡੀ, ਜਨਰਲ ਸਕੱਤਰ ਬਲਜਿੰਦਰ ਸਿੰਘ ਤੂਰ,ਗਤਕਾ ਦਲ ਪੰਜਾਬ ਪ੍ਰਧਾਨ ਸਰਬਜੀਤ ਸਿੰਘ ਤਲਵੰਡੀ ਸਾਬੋ ਨੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਚਰਨਛੋਹ ਪ੍ਰਾਪਤ ਧਰਤੀ ਹੇਰਾਂ ਦੀ ਮਹੰਤ ਕਿਰਪਾਲ ਦਾਸ ਗਤਕਾ ਅਕੈਡਮੀ ਦੇ ਹੋਣਹਾਰ ਗਤਕਾ ਖਿਡਾਰੀ ਗੁਰਸੇਵਕ ਸਿੰਘ ਨਾਲ ਫੋਨ ਤੇ ਗੱਲਬਾਤ ਕਰਦਿਆ ਮਾਣਮੱਤੀ ਪ੍ਰਾਪਤੀ ਲਈ ਸ਼ੁਭਕਾਮਨਾਵਾਂ ਦਿੱਤੀਆਂ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ