ਚਕਲਾਲਾ ਵਿਚ ਸਥਿਤ ਪਾਕਿਸਤਾਨੀ ਹਵਾਈ ਸੈਨਾ ਦੇ ਅੱਡੇ ਨੂਰ ਖਾਨ ਨੂੰ ਵੀ ਬੁਰੀ ਤਰ੍ਹਾਂ ਪਹੁੰਚਿਆ ਨੁਕਸਾਨ - ਸੂਤਰ

ਨਵੀਂ ਦਿੱਲੀ, 11 ਮਈ - ਭਾਰਤ ਵਲੋਂ ਕੀਤੇ ਹਮਲੇ ਵਿਚ ਚਕਲਾਲਾ ਵਿਚ ਸਥਿਤ ਪਾਕਿਸਤਾਨੀ ਹਵਾਈ ਸੈਨਾ ਦੇ ਅੱਡੇ ਨੂਰ ਖ਼ਾਨ ਨੂੰ ਵੀ ਬੁਰੀ ਤਰ੍ਹਾਂ ਨੁਕਸਾਨ ਪਹੁੰਚਿਆ ਹੈ। ਸੂਤਰਾਂ ਅਨੁਸਾਰ ਹਮਲੇ ਬਹੁਤ ਹੀ ਸਟੀਕਤਾ ਨਾਲ ਕੀਤੇ ਗਏ ਸਨ। ਰਹੀਮ ਯਾਰ ਖ਼ਾਨ ਏਅਰਬੇਸ (ਪਾਕਿਸਤਾਨ ਵਿਚ) ਦਾ ਰਨਵੇਅ ਪੂਰੀ ਤਰ੍ਹਾਂ ਸਮਤਲ ਹੋ ਗਿਆ ਸੀ।