ਅੱਜ ਰਾਤ 8 ਵਜੇ ਲਾਈਟਾਂ ਕੀਤੀਆਂ ਜਾਣ ਬੰਦ ,ਫ਼ਿਰੋਜ਼ਪੁਰ ’ਚ ਕੱਲ੍ਹ ਸਕੂਲ ਰਹਿਣਗੇ ਬੰਦ - ਡਿਪਟੀ ਕਮਿਸ਼ਨਰ

ਫ਼ਿਰੋਜ਼ਪੁਰ, 11 ਮਈ (ਲਖਵਿੰਦਰ ਸਿੰਘ,ਰਾਕੇਸ਼ ਚਾਵਲਾ, ਕੁਲਬੀਰ ਸਿੰਘ ਸੋਢੀ)- ਜ਼ਿਲ੍ਹਾ ਫ਼ਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਵਲੋਂ ਜਾਰੀ ਕੀਤੇ ਸੰਦੇਸ਼ ’ਚ ਦੱਸਿਆ ਕਿ ਅੱਜ ਰਾਤ 8 ਵਜੇ ਆਪਣੀ ਲਾਈਟਾਂ ਸਵੈ-ਇੱਛਾ ਨਾਲ ਬੰਦ ਕਰ ਦਿੱਤੀਆਂ ਜਾਣ ਅਤੇ ਜ਼ਰੂਰਤ ਤੋਂ ਬਗੈਰ ਬਾਹਰ ਨਾ ਨਿਕਲਿਆ ਜਾਵੇ। ਉਨ੍ਹਾਂ ਦੱਸਿਆ ਕਿ ਸਥਿਤੀ ਇਸ ਵੇਲੇ ਸ਼ਾਂਤੀਪੂਰਨ ਹੈ, ਪ੍ਰੰਤੂ ਫਿਰ ਵੀ ਜ਼ਿਲ੍ਹਾ ਪ੍ਰਸ਼ਾਸਨ ਦੇ ਸੁਨੇਹਿਆਂ ਪ੍ਰਤੀ ਸੁਚੇਤ ਰਿਹਾ ਜਾਵੇ ਅਤੇ ਕਿਸੇ ਵੀ ਖ਼ਤਰੇ ਦੀ ਸਥਿਤੀ ਵਿਚ ਸੂਚਿਤ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਫ਼ਿਰੋਜ਼ਪੁਰ ਵਿਚ ਕੱਲ੍ਹ ਨੂੰ ਸਕੂਲ ਬੰਦ ਰਹਿਣਗੇ।