ਸਿਰਫ਼ ਇਕ ਨਾਮ ਨਹੀਂ, ਦੇਸ਼ ਦੇ ਲੱਖਾਂ ਲੋਕਾਂ ਦੀਆਂ ਭਾਵਨਾਵਾਂ ਦਾ ਪ੍ਰਤੀਬਿੰਬ ਹੈ ਆਪ੍ਰੇਸ਼ਨ ਸੰਧੂਰ - ਪ੍ਰਧਾਨ ਮੰਤਰੀ

ਨਵੀਂ ਦਿੱਲੀ, 12 ਮਈ - ਰਾਸ਼ਟਰ ਨੂੰ ਆਪਣੇ ਸੰਬੋਧਨ ਦੌਰਾਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਹਿੰਦੇ ਹਨ, "ਆਪ੍ਰੇਸ਼ਨ ਸੰਧੂਰ ਸਿਰਫ਼ ਇਕ ਨਾਮ ਨਹੀਂ ਹੈ। ਇਹ ਦੇਸ਼ ਦੇ ਲੱਖਾਂ ਲੋਕਾਂ ਦੀਆਂ ਭਾਵਨਾਵਾਂ ਦਾ ਪ੍ਰਤੀਬਿੰਬ ਹੈ। ਆਪ੍ਰੇਸ਼ਨ ਸੰਧੂਰ ਨਿਆਂ ਦਾ ਇਕ ਅਟੁੱਟ ਵਾਅਦਾ ਹੈ। 6 ਮਈ ਦੀ ਦੇਰ ਰਾਤ ਅਤੇ 7 ਮਈ ਦੀ ਸਵੇਰ, ਪੂਰੀ ਦੁਨੀਆ ਨੇ ਇਸ ਵਾਅਦੇ ਨੂੰ ਨਤੀਜਿਆਂ ਵਿਚ ਬਦਲਦੇ ਦੇਖਿਆ ਹੈ।"