ਪਿੰਡ ਲੱਖਣ ਕਲਾਂ (ਕਪੂਰਥਲਾ) ਨੇੜੇ ਜ਼ਬਰਦਸਤ ਧਮਾਕੇ ਤੋਂ ਬਾਅਦ ਲੋਕ ਘਰਾਂ ਤੋਂ ਬਾਹਰ ਨਿਕਲੇ

ਕਪੂਰਥਲਾ,12 ਮਈ (ਅਮਰਜੀਤ ਕੋਮਲ)- ਸੋਮਵਾਰ ਰਾਤ 9:15 ਵਜੇ ਦੇ ਕਰੀਬ ਪਿੰਡ ਲੱਖਣ ਕਲਾਂ ਨੇੜੇ ਜ਼ੋਰਦਾਰ ਹੋਏ ਧਮਾਕੇ ਤੋਂ ਬਾਅਦ ਪਿੰਡ ਦੇ ਲੋਕ ਘਰਾਂ ਵਿਚੋਂ ਬਾਹਰ ਆ ਗਏ ਅਤੇ ਇਹਤਿਆਤ ਦੇ ਤੌਰ 'ਤੇ ਪਿੰਡ ਵਿਚ ਬਲੈਕ ਆਊਟ ਕਰ ਦਿੱਤਾ ਗਿਆ। ਪਿੰਡ ਦੇ ਲੋਕਾਂ ਨੇ ਦੱਸਿਆ ਕਿ ਰਾਤ ਸਮੇਂ ਅਚਾਨਕ ਇਕ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ ਜਿਸ ਕਾਰਨ ਪਿੰਡ ਦੇ ਲੋਕ ਸਹਿਮ ਗਏ ਅਤੇ ਘਰਾਂ ਵਿਚੋਂ ਬਾਹਰ ਨਿਕਲ ਕੇ ਆ ਗਏ। ਜਿਸ ਉਪਰੰਤ ਪਿੰਡ ਦੇ ਲੋਕਾਂ ਨੇ ਲਾਈਟਾਂ ਬੰਦ ਕਰ ਦਿੱਤੀਆਂ। ਜ਼ਿਕਰ ਯੋਗ ਹੈ ਕਿ ਭਾਰਤ ਪਾਕਿਸਤਾਨ ਦੀ ਜੰਗ ਬੰਦੀ ਤੋਂ ਬਾਅਦ ਵੀ ਲੋਕ ਅਜੇ ਵੀ ਡਰ ਦੇ ਮਾਹੌਲ ਵਿਚ ਹਨ ਅਤੇ ਆਪਣੀਆਂ ਘਰ ਤੇ ਬਾਹਰ ਦੀਆਂ ਲਾਈਟਾਂ ਬੰਦ ਕਰਕੇ ਰੱਖਦੇ ਹਨ।