ਭਾਰਤ ਅਤੇ ਪਾਕਿਸਤਾਨ ਦੇ ਡੀਜੀਐਮਓ ਫ਼ੌਜਾਂ ਦੀ ਗਿਣਤੀ ਘਟਾਉਣ, ਗੋਲੀਬਾਰੀ ਜਾਂ ਹਮਲਾ ਨਾ ਕਰਨ ਦੀ ਵਚਨਬੱਧਤਾ 'ਤੇ ਸਹਿਮਤ

ਨਵੀਂ ਦਿੱਲੀ, 12 ਮਈ - ਭਾਰਤੀ ਫ਼ੌਜ ਦੇ ਅਧਿਕਾਰੀ ਨੇ ਦੱਸਿਆ ਭਾਰਤ ਅਤੇ ਪਾਕਿਸਤਾਨ ਦੇ ਡੀਜੀਐਮਓਜ਼ ਵਿਚਕਾਰ ਅੱਜ ਸ਼ਾਮ 5:00 ਵਜੇ ਗੱਲਬਾਤ ਹੋਈ। ਇਸ ਵਚਨਬੱਧਤਾ ਨੂੰ ਜਾਰੀ ਰੱਖਣ ਨਾਲ ਸੰਬੰਧਿਤ ਮੁੱਦਿਆਂ 'ਤੇ ਚਰਚਾ ਕੀਤੀ ਗਈ ਕਿ ਦੋਵੇਂ ਧਿਰਾਂ ਇਕ ਵੀ ਗੋਲੀ ਨਹੀਂ ਚਲਾਉਣੀ ਚਾਹੀਦੀ ਜਾਂ ਇਕ ਦੂਜੇ ਵਿਰੁੱਧ ਕੋਈ ਹਮਲਾਵਰ ਅਤੇ ਦੁਸ਼ਮਣੀ ਵਾਲੀ ਕਾਰਵਾਈ ਸ਼ੁਰੂ ਨਹੀਂ ਕਰਨੀ ਚਾਹੀਦੀ। ਇਹ ਵੀ ਸਹਿਮਤੀ ਬਣੀ ਕਿ ਦੋਵੇਂ ਧਿਰਾਂ ਸਰਹੱਦਾਂ ਅਤੇ ਅਗਲੇ ਖੇਤਰਾਂ ਤੋਂ ਫ਼ੌਜਾਂ ਦੀ ਗਿਣਤੀ ਘਟਾਉਣ ਨੂੰ ਯਕੀਨੀ ਬਣਾਉਣ ਲਈ ਤੁਰੰਤ ਉਪਾਵਾਂ 'ਤੇ ਵਿਚਾਰ ਕਰਨ।