ਪ੍ਰਧਾਨ ਮੰਤਰੀ ਦਾ ਸੰਬੋਧਨ ਹੋਇਆ ਸ਼ੁਰੂ

ਆਦਮਪੁਰ, (ਜਲੰਧਰ), 13 ਮਈ- ਅੱਜ ਇਥੇ ਪੁੱਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਮੈਂ ਜਾਂਬਾਜ ਵੀਰਾਂ ਨੂੰ ਮਿਲਣ ਤੇ ਉਨ੍ਹਾਂ ਦੇ ਦਰਸ਼ਨ ਕਰਨ ਲਈ ਅੱਜ ਇਥੇ ਆਇਆ ਹਾਂ। ਭਾਰਤ ਮਾਤਾ ਦੀ ਜੈ ਦੀ ਤਾਕਤ ਦੁਨੀਆ ਨੇ ਦੇਖੀ। ਭਾਰਤ ਮਾਤਾ ਦੀ ਜੈ ਮਿਸ਼ਨ ਤੇ ਮੈਦਾਨ ਵਿਚ ਗੂੰਜਦੀ ਹੈ। ਉਨ੍ਹਾਂ ਕਿਹਾ ਕਿ ਬਹਾਦਰ ਸੈਨਿਕਾਂ ਦੀ ਤਾਕਤ ਤੇ ਵੀਰਤਾ ਨਾਲ ਦੁਨੀਆ ਕੰਬਦੀ ਹੈ ਤੇ ਤੁਸੀਂ ਮਾਂ ਭਾਰਤੀ ਦੀ ਰੱਖਿਆ ਲਈ ਜਾਨ ਦੀ ਬਾਜ਼ੀ ਲਗਾ ਦਿੱਤੀ ਹੈ। ਅਸਮਾਨ ਤੋਂ ਲੈ ਕੇ ਪਾਤਾਲ ਤੱਕ ਭਾਰਤ ਮਾਂ ਦੀ ਜੈ ਗੂੰਜਦੀ ਹੈ ਤੇ ਇਹ ਦੇਸ਼ ਦੇ ਹਰ ਨਾਗਰਿਕ ਦੀ ਆਵਾਜ਼ ਹੈ। ਉਨ੍ਹਾਂ ਅੱਗੇ ਕਿਹਾ ਬਹਾਦਰ ਜਵਾਨਾਂ ਦੀ ਬਹਾਦਰੀ ਤੋਂ ਦੁਨੀਆ ਕੰਬਦੀ ਹੈ।