ਕਾਸਮੀਨ ਮਦਾਨ ਨੇ 12ਵੀਂ ਜਮਾਤ 'ਚੋਂ 95 ਫੀਸਦੀ ਅੰਕ ਲੈ ਕੇ ਸਕੂਲ 'ਚੋਂ ਪਹਿਲੀ ਪੁਜ਼ੀਸ਼ਨ ਲਈ

ਅਮਲੋਹ, 13 ਮਈ (ਕੇਵਲ ਸਿੰਘ)-ਸੀ. ਬੀ. ਐਸ. ਈ. ਬੋਰਡ ਵਲੋਂ ਅੱਜ ਐਲਾਨੇ ਗਏ 12ਵੀਂ ਕਲਾਸ ਦੇ ਨਤੀਜੇ ਦੌਰਾਨ ਅਮਲੋਹ ਦੇ ਜਸਮੀਤ ਸਿੰਘ ਰਾਜਾ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਅਮਲੋਹ ਦੀ ਸਪੁੱਤਰੀ ਕਾਸਮੀਨ ਕੌਰ ਮਦਾਨ ਨੇ 12ਵੀਂ ਕਲਾਸ ਦੇ ਹਿਊਮੈਨਿਟੀ ਗਰੁੱਪ ਵਿਚੋਂ 95 ਪ੍ਰਤੀਸ਼ਤ ਅੰਕ ਹਾਸਿਲ ਕਰਕੇ ਆਪਣੇ ਪਰਿਵਾਰ ਦਾ ਮਾਣ ਵਧਾਇਆ। ਕਾਸਮੀਨ ਦਿੱਲੀ ਪਬਲਿਕ ਸਕੂਲ ਚੰਡੀਗੜ੍ਹ ਵਿਖੇ ਪੜ੍ਹਦੀ ਹੈ ਅਤੇ ਉਸਦਾ ਸੁਪਨਾ ਜੱਜ ਬਣਨਾ ਹੈ। ਇਸ ਮੌਕੇ ਪਿਤਾ ਜਸਮੀਤ ਸਿੰਘ ਰਾਜਾ, ਮਾਤਾ ਹਰਨੀਤ ਕੌਰ ਅਤੇ ਪਰਿਵਾਰਕ ਮੈਂਬਰਾਂ ਵਲੋਂ ਕਾਸਮੀਨ ਕੌਰ ਦਾ ਮੂੰਹ ਮਿੱਠਾ ਕਰਵਾ ਕੇ ਵਧਾਈ ਦਿੱਤੀ ਗਈ।