JALANDHAR WEATHER

ਅੰਮ੍ਰਿਤਸਰ ਹਵਾਈ ਅੱਡੇ 'ਤੇ ਕੱਲ੍ਹ ਨੂੰ ਆਉਣਗੀਆਂ ਚਾਰ ਉਡਾਣਾਂ-ਡਾਇਰੈਕਟਰ

ਰਾਜਾਸਾਂਸੀ, 13 ਮਈ (ਹਰਦੀਪ ਸਿੰਘ ਖੀਵਾ)-ਜੰਗਬੰਦੀ ਤੋਂ ਬਾਅਦ ਬੀਤੇ ਕੱਲ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਰਾਜਾਸਾਂਸੀ ਨੂੰ ਯਾਤਰੀਆਂ ਦੇ ਲਈ ਖੋਹਲ ਦਿੱਤਾ ਹੋਇਆ ਹੈ ਤੇ ਇਸ ਤਹਿਤ ਬੀਤੇ ਕੱਲ 12 ਮਈ ਨੂੰ ਇੰਡੀਗੋ ਏਅਰ ਲਾਇਨ ਦੀ ਉਡਾਣ ਵੱਲੋਂ ਦਿੱਲੀ ਤੋਂ ਉਡਾਣ ਭਰ ਕੇ ਰਾਤ ਕਰੀਬ 9.30 ਵਜੇ ਅੰਮਿ੍ਤਸਰ ਪਹੁੰਚਣਾ ਸੀ, ਪਰੰਤੂ ਅੰਮਿ੍ਤਸਰ ਵਿੱਚ ਬਲੈਕ ਆਊਟ ਹੋਣ ਕਾਰਣ ਉਕਤ ਉਡਾਣ ਨੂੰ ਵਾਪਸ ਮੁੜ ਦਿੱਤਾ ਗਿਆ ਸੀ। ਅੱਜ 13 ਮਈ ਨੂੰ ਕੋਈ ਵੀ ਉਡਾਣ ਅੰਮਿ੍ਤਸਰ ਹਵਾਈ ਅੱਡੇ ਤੇ ਨਹੀਂ ਪਹੁੰਚੀ, ਅੰਤਰਰਾਸ਼ਟਰੀ ਤੇ ਘਰੇਲੂ ਉਡਾਣਾਂ ਰੱਦ ਰਹੀਆਂ। ਇਸ ਸਬੰਧੀ ਅੰਮਿ੍ਤਸਰ ਹਵਾਈ ਅੱਡੇ ਦੇ ਡਾਇਰੈਕਟਰ ਐਸ ਕੇ ਕਪਾਹੀ ਨੇ ਅਜੀਤ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹਨਾਂ ਵੱਲੋਂ ਹਵਾਈ ਅੱਡੇ ਨੂੰ ਪੂਰੀ ਤਰ੍ਹਾਂ ਖੋਹਲ ਦਿੱਤਾ ਗਿਆ ਹੈ ਤੇ ਉਡਾਣਾਂ ਦੇ ਏਥੇ ਉਤਰਨ ਦੇ ਪੁਖਤਾ ਪ੍ਬੰਧ ਕੀਤੇ ਹੋਏ ਹਨ। ਉਹਨਾਂ ਕਿਹਾ ਕਿ ਕੱਲ 14 ਮਈ ਨੂੰ ਅੰਮਿ੍ਤਸਰ ਦੇ ਹਵਾਈ ਅੱਡੇ ਤੇ ਸ਼ਡਿਊਲ ਚੋ ਚਾਰ ਉਡਾਣਾਂ ਪਹੁੰਚ ਰਹੀਆਂ ਹਨ, ਜਿੰਨਾ ਚ ਅੰਤਰਰਾਸ਼ਟਰੀ ਦੋਹਾ ਤੋਂ ਕਤਰ ਏਅਰਵੇਜ਼, ਇਸ ਤੋਂ ਇਲਾਵਾ ਇੰਡੀਗੋ ਏਅਰ ਲਾਇਨ, ਏਅਰ ਇੰਡੀਆ, ਏਅਰ ਅਲਾਇੰਸ, ਪਹੁੰਚ ਰਹੀਆਂ ਹਨ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ