ਕੈਨੇਡਾ `ਚ ਨਵੀਂ ਸਰਕਾਰ ਨੇ ਅਹੁਦਾ ਸੰਭਾਲਿਆ , ਮਾਰਕ ਕਾਰਨੀ ਪ੍ਰਧਾਨ ਮੰਤਰੀ ਬਣੇ, ਭਾਰਤੀ ਚਿਹਰੇ ਮੰਤਰੀ ਮੰਡਲ `ਚ ਸ਼ਾਮਿਲ

ਟੋਰਾਂਟੋ, 13 ਮਈ (ਸਤਪਾਲ ਸਿੰਘ ਜੌਹਲ)- ਕੈਨੇਡਾ ਵਿਚ ਬੀਤੇ ਮਹੀਨੇ, 28 ਅਪ੍ਰੈਲ ਨੂੰ ਹੋਈ ਸੰਸਦੀ ਚੋਣ ਤੋਂ ਬਾਅਦ ਲਿਬਰਲ ਪਾਰਟੀ ਨੂੰ ਲਗਾਤਾਰ ਚੌਥੀ ਵਾਰੀ ਸਰਕਾਰ ਬਣਾਉਣ ਦਾ ਮੌਕਾ ਮਿਲਿਆ ਹੈ। ਪਾਰਟੀ ਆਗੂ ਮਾਰਕ ਕਾਰਨੀ ਦੀ ਅਗਵਾਈ ਵਿਚ ਹਾਊਸ ਆਫ ਕਾਮਨਜ਼ (ਲੋਕ ਸਭਾ) ਦੀਆਂ 343 ਵਿਚੋਂ 170 ਸੀਟਾਂ ਲਿਬਰਲ ਪਾਰਟੀ ਨੇ ਜਿੱਤੀਆਂ ਹਨ ਪਰ ਸਦਨ ਵਿਚ ਅਸਾਨ ਬਹੁਮੱਤ ਲਈ 172 ਸੀਟਾਂ ਜ਼ ਰੂਰੀ ਹਨ। ਅਜੇ 3 ਸੀਟਾਂ ਦੀਆਂ ਵੋਟਾਂ ਦੁਬਾਰਾ ਗਿਣੀਆਂ ਜਾ ਰਹੀਆਂ ਹਨ ਜਿੱਥੇ ਵੀਰਵਾਰ ਤੱਕ ਸਥਿਤੀ ਸਪੱਸ਼ਟ ਹੋ ਜਾਣ ਦੀ ਸੰਭਾਵਨਾ ਹੈ। ਇਸੇ ਦੌਰਾਨ ਅੱਜ ਕੈਨੇਡਾ ਦੀ ਰਾਜਧਾਨੀ ਓਟਾਵਾ ਵਿਖੇ ਦੇਸ਼ ਦੀ ਗਵਰਨਰ ਜਨਰਲ ਮੈਰੀ ਸਾਈਮਨ ਦੀ ਅਗਵਾਈ ਵਿਚ ਰਿਡੋ ਹਾਲ ਅੰਦਰ ਸ੍ਰੀ ਕਾਰਨੀ ਦੇ ਮੰਤਰੀ ਮੰਡਲ ਲਈ ਸਹੁੰ-ਚੁੱਕ ਸਮਾਗਮ ਹੋਇਆ ਜਿਸ ਵਿਚ ਦੇਸ਼ ਦੇ ਅਗਲੇ ਪ੍ਰਧਾਨ ਮੰਤਰੀ ਵਜੋਂ ਆਪਣੀ ਨਵੀਂ ਕੈਬਨਿਟ ਦਾ ਖ਼ੁਲਾਸਾ ਕੀਤਾ। ਗਵਰਨਰ ਸਾਈਮਨ ਅਤੇ ਸ੍ਰੀ ਕਾਰਨੀ ਦੀ ਮੌਜੂਦਗੀ ਵਿਚ ਕੈਬਨਿਟ ਮੰਤਰੀਆਂ ਨੇ ਸਹੁੰ ਚੁੱਕੀ ਜਿਨ੍ਹਾਂ ਵਿਚ ਓਕਵਿੱਲ ਤੋਂ ਭਾਰਤੀ ਭਾਈਚਾਰੇ ਦੀ ਚਰਚਿਤ ਸੰਸਦ ਮੈਂਬਰ ਅਨੀਤਾ ਇੰਦਰਾ ਆਨੰਦ ਨੂੰ ਕੈਨੇਡਾ ਦੀ ਵਿਦੇਸ਼ ਮੰਤਰੀ ਬਣਨ ਦਾ ਮਾਣ ਪ੍ਰਾਪਤ ਹੋਇਆ ਹੈ। ਭਾਰਤੀ ਚਿਹਰੇ ਮੰਤਰੀ ਮੰਡਲ `ਚ ਸ਼ਾਮਿਲ ਕੀਤੇ ਗਏ ਉਹ ਹਨ ਮਨਿੰਦਰ ਸਿੱਧੂ ,ਰਣਦੀਪ ਸਿੰਘ ਸਰਾਏ ਤੇ ਰੂਬੀ ਸਹੋਤਾ ਮੰਤਰੀ ਬਣੇ ਆਦਿ ਹਨ। .