ਹਰਪ੍ਰਤਾਪ ਸਿੰਘ ਗਿੱਲ ਨੇ ਦਸਵੀਂ ਜਮਾਤ 'ਚੋਂ 96 ਪ੍ਰਤੀਸ਼ਤ ਅੰਕ ਹਾਸਿਲ ਕਰਕੇ ਪਰਿਵਾਰ ਦਾ ਵਧਾਇਆ ਮਾਣ

ਅਮਲੋਹ, 13 ਮਈ (ਕੇਵਲ ਸਿੰਘ)-ਸੀ. ਬੀ. ਐਸ. ਈ. ਬੋਰਡ ਵਲੋਂ ਅੱਜ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜੇ ਦੌਰਾਨ ਨਿਰਭੈ ਸਿੰਘ ਮਾਲੋਵਾਲ ਪ੍ਰਧਾਨ ਈ.ਟੀ.ਟੀ. ਅਧਿਆਪਕ ਯੂਨੀਅਨ ਪੰਜਾਬ ਅਤੇ ਹਰਪ੍ਰੀਤ ਕੌਰ ਵਾਸੀ ਮਾਲੋਵਾਲ ਦੇ ਸਪੁੱਤਰ ਹਰਪ੍ਰਤਾਪ ਸਿੰਘ ਗਿੱਲ ਨੇ 96 ਪ੍ਰਤੀਸ਼ਤ ਅੰਕ ਲੈ ਕੇ ਲੜਕਿਆਂ ਵਿਚੋਂ ਪਹਿਲਾ ਸਥਾਨ ਹਾਸਿਲ ਕੀਤਾ, ਜਿਸਦਾ ਪਰਿਵਾਰ ਵਲੋਂ ਮੁੱਖ ਮਿੱਠਾ ਕਰਵਾਇਆ ਗਿਆ। ਹਰਪ੍ਰਤਾਪ ਸਿੰਘ ਜੀ. ਬੀ. ਇੰਟਰਨੈਸ਼ਨਲ ਸਕੂਲ ਨਾਭਾ ਦਾ ਵਿਦਿਆਰਥੀ ਹੈ।